ਅੰਮਿ੍ਤਸਰ, 5 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)- ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਦੇ ਵਲੋਂ ਸ੍ਰੀ ਦੁਰਗਿਆਣਾ ਮੰਦਰ ਸਥਿਤ ਵੇਦ ਕਥਾ ਭਵਨ ਵਿਖੇ ਆਧਿਆਤਮਿਕ ਸਮਾਗਮ ਕਰਵਾਇਆ ਗਿਆ ਜਿਸ 'ਚ ਸਾਧਵੀ ਰਜਨੀ ਭਾਰਤੀ ਨੇ ਕਿਹਾ ਕਿ ਆਧਿਆਤਮਿਕਤਾ ਸਿਰਫ਼ ਰਸਮਾਂ ਜਾਂ ਪਰੰਪਰਾਵਾਂ ਦੀ ਪਾਲਣਾ ਨਹੀਂ, ਬਲਕਿ ਦਇਆ, ਅਨੁਸ਼ਾਸਨ, ਨਿਸ਼ਕਾਮ ਸੇਵਾ ਅਤੇ ਅੰਦਰੂਨੀ ਜਾਗਰੂਕਤਾ ਨਾਲ ਜਿਊਣ ਦੀ ਕਲਾ ਹੈ | ਉਨ੍ਹਾਂ ਕਿਹਾ ਕਿ ਜਿਵੇਂ ਪ੍ਰਕਾਸ਼ ਆਪਣੇ ਆਪ ਹਨੇ੍ਹਰੇ ਨੂੰ ਮਿਟਾ ਦਿੰਦਾ ਹੈ, ਉਸੇ ਤਰ੍ਹਾਂ ਆਤਮਿਕ ਗਿਆਨ ਤੇ ਧਿਆਨ ਦੀ ਸਾਧਨਾ ਮਨ ਵਿਚ ਵੱਸੇ ਸੰਦੇਹ ਤੇ ਡਰ ਨੂੰ ਖਤਮ ਕਰ ਦਿੰਦੀ ਹੈ | ਸਮਾਗਮ ਦੌਰਾਨ ਗਾਏ ਸੁਰੀਲੇ ਭਜਨਾਂ ਨੇ ਸਾਰੇ ਮਾਹੌਲ ਨੂੰ ਸ਼ਾਂਤੀ ਤੇ ਸਕਾਰਾਤਮਕਤਾ ਨਾਲ ਭਰ ਦਿੱਤਾ ਜਿਸ ਨਾਲ ਸ਼ਰਧਾਲੂਆਂ ਨੇ ਅੰਦਰੂਨੀ ਸੁਖ ਦੀ ਅਨੁਭੂਤੀ ਕੀਤੀ |