21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਨਾਮਦੇਵ ਨਾਮਲੇਵਾ ਟਾਕ ਕਸ਼ੱਤਰੀ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਧਾਇਕ ਡਾ: ਸੰਧੂ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 06-01-2026
ਛੇਹਰਟਾ, 5 ਜਨਵਰੀ (ਪੱਤਰ ਪ੍ਰੇਰਕ)-ਨਾਮਦੇਵ ਨਾਮਲੇਵਾ ਟਾਂਕ ਕਸ਼ੱਤਰੀ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਰਜਿ ਛੇਹਰਟਾ ਦੇ ਮੈਂਬਰ ਮੀਤ ਪ੍ਰਧਾਨ ਡਾਕਟਰ ਸੰਤੋਖ ਸਿੰਘ ਦੀ ਅਗਵਾਈ ਹੇਠ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੂੰ ਮਿਲ ਕੇ ਮੰਗ ਕੀਤੀ ਕਿ ਜੋ ਸਰਕਾਰ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਨਾਮ 'ਤੇ ਗੇਟ ਬਣਾਉਣ ਦੀ ਤਜਵੀਜ਼ ਹੈ ਉਸ ਦੀ ਜਗ੍ਹਾ ਕਮਿਊਨਿਟੀ ਹਾਲ ਬਣਾਇਆ ਜਾਵੇ ਜਿਸ ਵਿਚ ਗਰੀਬ ਪਰਿਵਾਰਾਂ ਦੇ ਪ੍ਰੋਗਰਾਮ ਤੇ ਧਾਰਮਿਕ ਸਮਾਗਮ ਕੀਤੇ ਜਾਣ | ਜਿਸ ਉਪਰੰਤ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਵਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਮੂਹ ਭਾਈਚਾਰੇ ਦੀ ਸਹਿਮਤੀ ਨਾਲ ਹੀ ਉਕਤ ਫੰਡ ਖਰਚੇ ਜਾਣਗੇ! ਇਸ ਮੌਕੇ ਉਕਤ ਆਗੂਆਂ ਵਲੋਂ ਵਲੋਂ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਆਗਮਨ ਦਿਵਸ 'ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜੋ 11 ਜਨਵਰੀ 2026 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਗੁਰਦੁਆਰਾ ਸਾਹਿਬ ਸੰਤ ਸ਼ੰਕਰ ਸਿੰਘ ਜੀ ਕਬੀਰ ਪਾਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਕਰਵਾਇਆ ਜਾ ਰਿਹਾ ਹੈ ਉਸ ਵਿਚ ਸੰਗਤਾਂ ਵੱਧ ਤੋਂ ਵੱਧ ਪਹੁੰਚਣ ਦੀ ਕ੍ਰਿਪਾਲਤਾ ਕਰਨ | ਇਸ ਮੌਕੇ ਹੋਰਨਾਂ ਮੈਂਬਰਾਂ ਤੋਂ ਇਲਾਵਾ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਗਾਂਧੀ, ਤਰਲੋਚਨ ਸਿੰਘ ਘਈ, ਕਰਨੈਲ ਸਿੰਘ ਜੱਸਲ, ਇਕਬਾਲ ਸਿੰਘ ਪੁਰਬਾ, ਪਰਮਜੀਤ ਸਿੰਘ, ਗੁਰਦੇਵ ਸਿੰਘ, ਅਮਰੀਕ ਸਿੰਘ ਗੁਮਾਨਪੁਰਾ, ਕੁਲਦੀਪ ਸਿੰਘ ਭੈਣੀ, ਸਿਮਰਨਜੀਤ ਸਿੰਘ, ਰਛਪਾਲ ਸਿੰਘ ਕਾਲੇ, ਪਿ੍ਤਪਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਕਾਰ ਬਾਜ਼ਾਰ ਐਸੋਸੀਏਸ਼ਨ ਅੰਮਿ੍ਤਸਰ ਦੀ ਸਾਲਾਨਾ ਮੀਟਿੰਗ <br/> ਅਗਲੀ ਖ਼ਬਰ ਇੰਡੀਅਨ ਨੇਵਲ ਅਕਾਦਮੀ 'ਚ ਚਮਕੀ ਖੁਸ਼ਬੂ ਅਤੇ ਰੌਸ਼ਨੀ <br/>
Ad Position 24