21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਪੂਰੀ ਯੋਜ਼ਨਾਬੰਦੀ ਨਾਲ ਪੇਸ਼ੇਵਰ ਸ਼ੂਟਰਾਂ ਨੇ ਕੀਤਾ ਸੀ ਵਲਟੋਹਾ ਦੇ ਸਰਪੰਚ ਦਾ ਕਤਲ

Ad Position 21
No active advertisement
ਅਜੀਤ ਡੈਸਕ 06-01-2026

ਅੰਮਿ੍ਤਸਰ, 5 ਜਨਵਰੀ (ਰੇਸ਼ਮ ਸਿੰਘ)-ਵਿਆਹ ਸਮਾਗਮ 'ਚ ਸ਼ਾਮਿਲ ਹੋਣ ਲਈ ਪੁੱਜੇ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਤਰਨ ਤਾਰਨ ਦੇ ਪ੍ਰਮੁਖ ਆੜਤੀ ਕਾਰੋਬਾਰੀ ਦਾ ਰਿਜੋਰਟ 'ਚ ਅਣਪਛਾਤੇ ਹਮਲਾਵਾਰਾਂ ਵਲੋਂ ਗੋਲੀਆਂ ਮਾਰ ਹੱਤਿਆ ਦੇ ਮਾਮਲੇ 'ਚ 2 ਸ਼ੂਟਰਾਂ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ ਜਿਸ 'ਚ ਦੋਵੇਂ ਬੇਖ਼ੌਫ਼ ਹੇ ਕੇ ਵਿਆਹ 'ਚ ਦਾਖਲ ਹੁੰਦੇ ਹਨ ਤੇ ਸਰਪੰਚ ਦੇ ਪਿੱਛੇ ਆ ਕੇ ਬਿਲਕੁਲ ਨੇੜਿਓਾ ਸਿਰ 'ਚ ਗੋਲੀ ਮਾਰ ਦਿੰਦੇ ਹਨ | ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਦੋਵੇਂ ਨੌਜਵਾਨ ਪੇਸ਼ੇਵਰ ਸ਼ੂਟਰ ਸਨ ਜੋ ਕਿ ਵਾਰਦਾਤ ਨੂੰ ਅੰਜਾਮ ਦੇ ਕੇ ਅਰਾਮ ਨਾਲ ਫਰਾਰ ਹੋ ਗਏ | ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਡੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਪਵਨ ਸ਼ਕੀਨ ਵਲੋਂ ਲ ਗਈ ਹੈ | ਇਸ ਸੰਬੰਧੀ ਇਹ ਵੀ ਪਤਾ ਲੱਗਿਆ ਹੈ ਕਿ ਇਸ ਮਾਮਲੇ ਦੀ ਮੁਖ ਮੰਤਰੀ ਭਗਵੰਤ ਮਾਨ ਵਲੋਂ ਰਿਪੋਰਟ ਤਲਬ ਕੀਤੀ ਗਈ ਹੈ ਅਤੇ ਡੀ. ਜੀ. ਪੀ. ਗੌਰਵ ਯਾਦਵ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ | ਇਸੇ ਉਪਰੰਤ ਹੀ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਸੀ ਪ੍ਰਮੋਦ ਬਾਨ ਨੇ ਗੈਂਗਸਟਰਾਂ ਖ਼ਿਲਾਫ਼ ਰਣਨੀਤੀ ਤਿਆਰ ਕਰਨ ਲਈ ਹੋਈ ਮੀਟਿੰਗ ਦੀ ਅਗਵਾਈ ਵੀ ਕੀਤੀ ਹੈ | ਦੱਸਣਯੋਗ ਹੈ ਕਿ ਇਥੇ ਮੈਰੀ ਗੋਲਡ ਰਿਜ਼ੋਰਟ 'ਚ ਬੀਤੇ ਦਿਨ ਪਿੰਡ ਵਲਟੋਹਾ ਸੰਧੂਆਂ ਦੇ ਸਰਪੰਚ ਜਰਮਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ | ਇਹ ਵੀ ਪਤਾ ਲਗਿਆ ਹੈ ਕਿ ਸਰਪੰਚ ਨੂੰ ਪਹਿਲਾਂ ਵੀ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਚੁੱਕੀਆਂ ਸਨ | ਇਸ ਕਤਲ ਨਾਲ ਅਮਨ ਕਾਨੂੰਨ ਦੀ ਪੋਲ ਵੀ ਖੁੱਲ ਗਈ ਹੈ | ਦੂਜੇ ਪਾਸੇ ਇਸ ਸੰਬੰਧੀ ਪੁੱਛੇ ਜਾਣ 'ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ 'ਚ ਅਹਿਮ ਲੀਡ ਹੱਥ ਲਗੀ ਹੈ ਅਤੇ ਜਲਦ ਹੀ ਗੈਂਗਸਟਰਾਂ ਨੂੰ ਦਬੋਚ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣ ਦਾ ਸੁਨਹਿਰੀ ਮੌਕਾ ਸਿੰਗਲ ਤੇ ਸਪਾਊਸ ਵੀਜ਼ੇ ਵਿਦਿਆਰਥੀ ਕਰ ਸਕਦੇ ਹਨ ਅਪਲਾਈ <br/> ਅਗਲੀ ਖ਼ਬਰ ਸੀ. ਕੇ. ਡੀ. ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਬੀ. ਐੱਸ. ਸੀ. ਨਰਸਿੰਗ ਪ੍ਰੀਖਿਆ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨ...
Ad Position 24