11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਵਿਖੇ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਜੱਸ)- ਮੁੱਖ ਖੇਤੀਬਾੜੀ ਅਧਿਕਾਰੀ ਡਾ. ਗੁਰਸਾਹਿਬ ਸਿੰਘ ਅਤੇ ਬਲਾਕ ਖੇਤੀਬਾੜੀ ਅਧਿਕਾਰੀ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਰਕਲ ਮੂਧਲ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਸਿੰਘ ਖੁੱਲਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਵਿਖੇ ਸਕੂਲ ਸੋਇਲ ਹੈਲਥ ਪ੍ਰੋਗਰਾਮ ਤਹਿਤ ਜਾਣਕਾਰੀ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ ਦਾ ਉਦੇਸ਼ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲੀ ਸਟਾਫ ਨੂੰ ਮਿੱਟੀ ਪਰਖ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਸੀ | ਕੈਂਪ ਦੌਰਾਨ ਮਿੱਟੀ ਪਰਖ ਕੀ ਹੈ ਤੇ ਕਿਉਂ ਜ਼ਰੂਰੀ ਹੈ, ਮਿੱਟੀ ਪਰਖ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤੇ ਮਿੱਟੀ ਪਰਖ ਦੇ ਨਤੀਜੇ ਜ਼ਮੀਨਦਾਰਾਂ ਨਾਲ ਸਾਂਝੇ ਕਰਕੇ ਜ਼ਮੀਨ ਦੀ ਸਿਹਤ ਦੀ ਸੁਚੱਜੀ ਸਾਂਭ-ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਬੇਲੋੜੀਆਂ ਖਾਦਾਂ ਦੀ ਦੁਰਵਰਤੋਂ ਤੋਂ ਖੇਤੀ ਨੂੰ ਬਚਾਉਣ 'ਤੇ ਵੀ ਜ਼ੋਰ ਦਿੱਤਾ ਗਿਆ | ਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਸਿੰਘ ਖੁੱਲਰ ਤੇ ਹਰਗੁਰਨਾਦ ਸਿੰਘ ਵੱਲੋਂ ਕੈਂਪ ਨੂੰ ਸੰਬੋਧਨ ਕਰਦਿਆਂ ਮਿੱਟੀ ਦੀ ਸਿਹਤ ਬਣਾਈ ਰੱਖਣ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ | ਸਕੂਲ ਪਿ੍ੰਸੀਪਲ ਜਸਬੀਰ ਕੌਰ, ਲੈਕਚਰਾਰ ਚੰਦਰ ਕਿਰਨ ਅਤੇ ਸਕੂਲ ਦੇ ਹੋਰ ਸਟਾਫ ਮੈਂਬਰਾਂ ਵੱਲੋਂ ਕੈਂਪ ਨੂੰ ਸਫਲ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨੇ ਸਟਾਰਟ-ਅੱਪ ਡੇ ਮਨਾਇਆ <br/> ਅਗਲੀ ਖ਼ਬਰ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਦੀ ਮੀਟਿੰਗ ਹੋਈ <br/>
Ad Position 24