ਅੰਮਿ੍ਤਸਰ, 24 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਮਾਧਵ ਵਿਦਿਆ ਨਿਕੇਤਨ ਸਕੂਲ ਵਲੋਂ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਅਤੇ ਰਾਮ ਲੱਲਾ ਦੀ ਦੂਜੀ ਵਰ੍ਹੇਗੰਢ ਮਨਾਉਣ ਲਈ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਮੁੱਖ ਮਹਿਮਾਨ ਇੰਜੀਨੀਅਰ ਰਾਮਪਾਲ ਚਤਰਥ (ਸੇਵਾਮੁਕਤ ਮੁੱਖ ਇੰਜੀਨੀਅਰ, ਸਿੰਚਾਈ ਵਿਭਾਗ, ਪੰਜਾਬ) ਨੇ ਸ਼ਿਰਕਤ ਕੀਤੀ | ਇਹ ਸ਼ੋਭਾ ਯਾਤਰਾ ਸਕੂਲ ਤੋਂ ਆਰੰਭ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਵਾਪਸ ਸਕੂਲ ਆ ਕੇ ਸਮਾਪਤ ਹੋਈ | ਇਸ ਦੌਰਾਨ ਮੁੱਖ ਤੌਰ 'ਤੇ ਮਹਾਂਨਗਰ ਸੰਘਚਾਲਕ ਪ੍ਰਵੀਨ ਮਹਿਰਾ, ਵਿਭਾਗ ਪ੍ਰਚਾਰਕ ਵਿਜੇ ਸਿੰਘ, ਵਿਭਾਗ ਇੰਚਾਰਜ ਕੰਵਲ ਕਪੂਰ, ਸਹਿ-ਮਹਾਂਨਗਰ ਇੰਚਾਰਜ ਦੀਪਕ ਸ਼ਰਮਾ, ਵਿਦਿਆਰਥੀ ਪ੍ਰਚਾਰਕ ਸਿਧਾਂਤ ਸ਼ਰਮਾ, ਸਰਪ੍ਰਸਤ ਡਾ. ਭੀਮਸੇਨ, ਵਿਭਾਗ ਸਕੱਤਰ ਡਾ. ਰਾਜੇਸ਼ ਮਹਾਜਨ, ਪ੍ਰਧਾਨ ਡਾ. ਅਰੁਣ ਮਹਿਰਾ, ਮੈਨੇਜਰ ਕੇ.ਆਰ. ਤੁਲੀ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਮੋਨਾ ਤੁਲੀ, ਸ੍ਰੀਮਤੀ ਰੀਮਾ ਵਧਾਵਨ, ਡਾ. ਅਰਜੁਨ ਗਰੋਵਰ, ਮਾਤਾ-ਪਿਤਾ ਮੈਂਬਰ ਸ਼੍ਰੀਮਤੀ ਮੇਘਾ ਕਟਾਰੀਆ, ਸ੍ਰੀਮਤੀ ਅੰਜੂ ਭਾਟੀਆ ਅਤੇ ਪਿ੍ੰਸੀਪਲ ਸ੍ਰੀਮਤੀ ਰੀਨਾ ਠਾਕੁਰ, ਸ੍ਰੀਮਤੀ ਅਰਚਨਾ ਸ਼ਰਮਾ ਸ਼ਾਮਲ ਹੋਏ | ਵਿਦਿਆਰਥੀ ਭਗਵਾਨ ਰਾਮ ਦੀ ਉਸਤਤ ਵਿਚ ਨਾਅਰੇ ਲਗਾਉਂਦੇ ਹੋਏ ਸਕੂਲ ਪਹੁੰਚੇ |