ਅੰਮਿ੍ਤਸਰ, 24 ਜਨਵਰੀ (ਜਸਵੰਤ ਸਿੰਘ ਜੱਸ)-ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਵਲੋਂ ਹਫਤਾਵਾਰੀ ਸਤਿਸੰਗ ਸਮਾਗਮਾਂ ਦੀ ਲੜੀ ਦੌਰਾਨ 25 ਜਨਵਰੀ ਦਾ ਗੁਰਮਤਿ ਸਮਾਗਮ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ, ਜੋ ਬੀਬੀ ਸੁਰਿੰਦਰ ਕੌਰ ਦੇ ਗ੍ਰਹਿ ਮਕਾਨ ਨੰ: 228, ਪੰਜਾਬੀ ਬਾਗ ਕਲੋਨੀ, ਚਾਟੀਵਿੰਡ ਨਹਿਰ ਅਤੇ ਰੇਲਵੇ ਲਾਈਨ ਪਾਰ ਕਰਕੇ, (ਪੁਲ ਹੇਠਾਂ) ਤਰਨ ਤਰਨ ਰੋਡ ਵਿਖੇ ਹੋਵੇਗਾ | ਉਕਤ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਸੀਨੀਅਰ ਮੈਂਬਰ ਸ. ਸ਼ਰਨਜੀਤ ਸਿੰਘ ਡੀ.ਈ.ਸੀ. ਫੈਨ ਨੇ ਦੱਸਿਆ ਕਿ ਸਵੇਰੇ 8.00 ਵਜੇ ਤੋਂ 10.30 ਵਜੇ ਤੱਕ ਹੋ ਰਹੇ ਇਸ ਗੁਰਮਤਿ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਤੋਂ ਇਲਾਵਾ ਵੱਖ ਵੱਖ ਰਾਗੀ ਜਥਿਆਂ ਵਲੋਂ ਗੁਰਬਾਣੀ ਕੀਰਤਨ ਗਾਇਣ ਕੀਤਾ ਜਾਵੇਗਾ |