10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਭਾਰਤੀ ਵਪਾਰ ਮੰਡਲ ਨੇ ਬਿਜਲੀ ਬੋਰਡ ਦੇ ਮੁੱਖ ਇੰਜੀਨੀਅਰ ਨੂੰ ਬਿਜਲੀ ਸੰਬੰਧੀ ਦਰਪੇਸ਼ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀ ਵਪਾਰ ਮੰਡਲ ਦੀ ਇਕ ਮੀਟਿੰਗ ਅੱਜ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਅਤੇ ਅੰਮਿ੍ਤਸਰ ਦੇ ਪ੍ਰਧਾਨ ਰਾਜੀਵ ਦੁੱਗਲ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੰਜਾਬ ਰਾਜ ਬਿਜਲੀ ਬੋਰਡ, ਅੰਮਿ੍ਤਸਰ ਦੇ ਮੁੱਖ ਇੰਜੀਨੀਅਰ ਰਾਜੀਵ ਪਰਾਸ਼ਰ ਨੇ ਹਿੱਸਾ ਲਿਆ | ਵਪਾਰ ਮੰਡਲ ਦੇ ਸਾਰੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਬਿਜਲੀ ਬੋਰਡ ਦੇ ਮੁੱਖ ਇੰਜੀਨੀਅਰ ਰਾਜੀਵ ਪਰਾਸ਼ਰ ਨੂੰ ਬਿਜਲੀ ਸੰਬੰਧੀ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੰੂ ਕਰਵਾਇਆ | ਮੰਡਲ ਦੇ ਜਨਰਲ ਸਕੱਤਰ ਰਾਜੀਵ ਗੁਲਾਟੀ ਨੇ ਮੀਟਿੰਗ 'ਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਬਿਜਲੀ ਸੰਬੰਧੀ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਬੇਨਤੀ ਕੀਤੀ | ਇਸ ਦੌਰਾਨ ਰਾਜੀਵ ਪਰਾਸ਼ਰ ਨੂੰ ਮੰਡਲ ਵਲੋਂ ਸਨਮਾਨਿਤ ਵੀ ਕੀਤਾ | ਮੀਟਿੰਗ ਦੌਰਾਨ ਡਾ. ਸੁਰੇਸ਼ ਸੂਦ, ਰਾਜ ਕੁਮਾਰ ਮਹਾਜਨ, ਐਡਵੋਕੇਟ ਖਹਿਰਾ, ਰਾਜੂ ਨਾਰੰਗ, ਵਿਕਰਮ ਬੱਗਾ, ਰਣਜੀਤ ਸਿੰਘ ਅਰੋੜਾ, ਰਣਜੀਤ ਕੁਮਾਰ ਜੀਤਾ, ਵਿਜੇ ਸੇਠ, ਸੁਦੀਪ ਪੋਪਲੀ, ਰਾਜੀਵ ਕਪੂਰ, ਰਿਸ਼ੀ ਪੋਦਾਰ, ਵਿਜੇ ਸਿੰਘਾਨੀਆ, ਭਰਤ ਪੋਪਲੀ, ਰਾਕੇਸ਼ ਕੁਮਾਰ, ਸੰਕੇਤ ਖੇਮਕਾ ਅਤੇ ਮਾਧਵ ਸ਼ਰਮਾ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ਼ ਵਿਖੇ ਵੋਟਰ ਦਿਵਸ ਮਨਾਇਆ <br/> ਅਗਲੀ ਖ਼ਬਰ ਡੀ. ਏ. ਵੀ. ਕਾਲਜ ਨੇ ਰਾਸ਼ਟਰੀ ਵੋਟਰ ਦਿਵਸ ਸਮਾਰੋਹ ਮਨਾਇਆ <br/>
Ad Position 24