10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਓਪਨ ਸਰਜਰੀ ਤੋਂ ਬਿਨਾਂ ਸਾਹ ਨਾਲੀ ਤੰਗ ਹੋਣ ਦਾ ਲਿਵਾਸਾ ਹਸਪਤਾਲ ਨੇ ਸਫ਼ਲ ਕੀਤਾ ਇਲਾਜ

Ad Position 21
No active advertisement
ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਹਰਮਿੰਦਰ ਸਿੰਘ)-ਉੱਚ ਜ਼ੋਖਮ ਵਾਲੀ ਸਰਜਰੀ ਤੋਂ ਬਿਨਾਂ ਐਡਵਾਂਸਡ ਬ੍ਰੋਨਕੋਸਕੋਪੀ ਤਕਨੀਕ ਰਾਹੀਂ ਸਿਲੀਕੋਨ ਟ੍ਰੈਕਲ ਸਟੈਂਟ ਦੀ ਵਰਤੋਂ ਕਰਦਿਆਂ ਸਬਗਲੋਟਿਕ ਟ੍ਰੈਕਲ ਸਟੈਨੋਸਿਸ ਦਾ ਲਿਵਾਸਾ ਹਸਪਤਾਲ ਅੰਮਿ੍ਤਸਰ ਵਿਖੇ ਸਫਲ ਇਲਾਜ ਕੀਤਾ ਗਿਆ | ਸਬਗਲੋਟਿਕ ਟ੍ਰੈਚਿਅਲ ਸਟੈਨੋਸਿਸ ਇੱਕ ਅਜਿਹੀ ਸਥਿਤੀ ਹੈ ਜਿਸ ਵਿਚ ਵੌਇਸ ਬਾਕਸ ਦੇ ਬਿਲਕੁਲ ਹੇਠਾਂ ਵਿੰਡਪਾਈਪ ਦਾ ਉਪਰਲਾ ਹਿੱਸਾ ਤੰਗ ਹੋ ਜਾਂਦਾ ਹੈ | ਇੰਟਰਵੈਂਸ਼ਨਲ ਪਲਮੋਨੋਲੋਜੀ ਦੇ ਸਲਾਹਕਾਰ ਡਾ: ਬਲਜੋਤ ਸਿੰਘ ਦੀ ਅਗਵਾਈ ਵਿਚ ਲਿਵਾਸਾ ਵਿਖੇ ਪਲਮਨੋਲੋਜੀ ਟੀਮ ਨੇ ਅਡਵਾਂਸਡ ਇੰਟਰਵੈਂਸ਼ਨਲ ਪਲਮੋਨੋਲੋਜੀ ਤਕਨੀਕਾਂ ਦੀ ਵਰਤੋਂ ਕਰਦਿਆਂ ਮਰੀਜ਼ ਦਾ ਸਫਲ ਇਲਾਜ ਕੀਤਾ, ਜਿਸ ਵਿੱਚ ਬੈਲੂਨ ਬ੍ਰੋਨਕੋਪਲਾਸਟੀ ਤੋਂ ਬਾਅਦ ਸਿਲੀਕੋਨ ਟ੍ਰੈਚਲ ਸਟੈਂਟ ਲਗਾਉਣਾ, ਹਵਾ ਮਾਰਗ ਦੀ ਪੈਟੈਂਸੀ ਨੂੰ ਬਹਾਲ ਕਰਨਾ ਅਤੇ ਲੰਬੇ ਸਮੇਂ ਦੀ ਹਵਾ ਮਾਰਗ ਦੀ ਸਥਿਰਤਾ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ | ਪਹਿਲਾਂ, ਅਜਿਹੇ ਗੁੰਝਲਦਾਰ ਹਵਾ ਰਸਤਾ ਤੰਗ ਹੋਣ ਵਾਲੇ ਮਰੀਜ਼ਾਂ ਕੋਲ ਬਹੁਤ ਸੀਮਤ ਵਿਕਲਪ ਸਨ ਅਤੇ ਅਕਸਰ ਵੱਡੇ, ਉੱਚ-ਜੋਖਮ ਵਾਲੀਆਂ ਸਰਜਰੀਆਂ ਦੀ ਜ਼ਰੂਰਤ ਹੁੰਦੀ ਸੀ | ਬ੍ਰੋਨਕੋਸਕੋਪ ਤਕਨਾਲੋਜੀ 'ਚ ਤਰੱਕੀ ਦੇ ਨਾਲ ਬਹੁਤ ਸਾਰੇ ਗੁੰਝਲਦਾਰ ਹਵਾ ਰਸਤੇ ਵਿਕਾਰਾਂ ਨੂੰ ਹੁਣ ਸੁਰੱਖਿਅਤ ਤੇ ਉੱਚ ਜ਼ੋਖਮ ਵਾਲੀ ਸਰਜਰੀ ਤੋਂ ਬਿਨਾਂ ਪ੍ਰਬੰਧਿਤ ਕੀਤਾ ਜਾ ਸਕਦਾ ਹੈ | ਸੀਈਓ-ਲਿਵਾਸਾ ਹਸਪਤਾਲ, ਅਨੁਰਾਗ ਯਾਦਵ ਨੇ ਕਿਹਾ, ਇਹ ਕੇਸ ਉੱਤਰੀ ਭਾਰਤ 'ਚ ਮਰੀਜ਼ਾਂ ਲਈ ਉੱਨਤ, ਵਿਸ਼ਵ ਪੱਧਰੀ ਸਿਹਤ ਸੰਭਾਲ ਲਿਆਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇਹ ਕੇਸ ਪੰਜਾਬ ਵਿੱਚ ਏਅਰਵੇਅ ਪ੍ਰਬੰਧਨ 'ਚ ਮਹੱਤਵਪੂਰਨ ਤਰੱਕੀ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਗੁੰਝਲਦਾਰ ਸਾਹ ਨਾਲੀ ਦੀਆਂ ਬਿਮਾਰੀਆਂ ਦੇ ਇਲਾਜ ਵਿਚ ਐਡਵਾਂਸਡ ਬ੍ਰੋਨਕੋਸਕੋਪੀ ਦੀ ਵੱਧ ਰਹੀ ਭੂਮਿਕਾ ਨੂੰ ਉਜਾਗਰ ਕਰਦਾ ਹੈ | ਮੈਡੀਕਲ ਸੁਪਰਡੈਂਟ ਡਾ: ਯੋਗੇਂਦਰ ਤੋਮਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਖੇਤਰ ਦੇ ਮਰੀਜ਼ਾਂ ਨੂੰ ਘਰ ਤੋਂ ਦੂਰ ਜਾਣ ਦੀ ਜ਼ਰੂਰਤ ਤੋਂ ਬਿਨਾਂ ਸੁਰੱਖਿਅਤ, ਉੱਨਤ ਤੇ ਸਬੂਤ ਅਧਾਰਤ ਸਿਹਤ ਸੰਭਾਲ ਦੇ ਉੱਚੇ ਮਿਆਰ ਤੱਕ ਪਹੁੰਚ ਹੋਵੇ |
Ad Position 22
No active advertisement
ਪਿਛਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਧਾਰਮਿਕ ਪ੍ਰਸ਼ਨ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਵਿਜ਼ੂਅਲ ਐਂਡ ਪ੍ਰਫਾਰਮਿੰਗ ਆਰਟਸ ਵਿਭਾਗ ਨੇ ਬਸੰਤ ਉਤਸਵ ਉਤਸ਼ਾਹ ਨਾਲ ਮਨਾਇਆ <br/>...
Ad Position 24