10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

69ਵੀਂ ਸਕੂਲ ਖੇਡਾਂ 'ਚ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਨੇ ਜਿੱਤੇ ਦੋ ਤਗਮੇ <br/>

Ad Position 21
No active advertisement
ਅਜੀਤ ਡੈਸਕ 25-01-2026
ਅੰਮਿ੍ਤਸਰ, 24 ਜਨਵਰੀ (ਰੇਸ਼ਮ ਸਿੰਘ)-69ਵੀਂ ਸਕੂਲ ਖੇਡਾਂ 'ਚ ਅੰਮਿ੍ਤਸਰ ਦੇ ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਨੇ ਦੋ ਤਮਗੇ ਜਿੱਤ ਕੇ ਅੰਮਿ੍ਤਸਰ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ | ਝਾਰਖੰਡ ਦੀ ਰਾਜਧਾਨੀ ਰਾਂਚੀ ਵਿਖੇ ਹੋਈਆਂ 69ਵੀਂਆਂ ਸਕੂਲ ਖੇਡਾਂ 'ਚ ਸਾਈਕਿਲੰਗ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਡਾਰੀ ਅਰਸ਼ਦੀਪ ਸਿੰਘ ਨੇ ਇਕ ਕਿਲੋਮੀਟਰ ਸਾਈਕਲ ਦੌੜ 'ਚ ਕਾਂਸੀ ਦਾ ਤਗਮਾ ਤੇ ਟੀਮ ਸਪਿਰਟ ਵਿਚ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ | ਜ਼ਿਕਰਯੋਗ ਹੈ ਕਿ ਉਹ ਖਿਡਾਰੀ ਅਰਸ਼ਦੀਪ ਸਿੰਘ ਪੁੱਤਰ ਬਲਜੀਤ ਸਿੰਘ ਜੋ ਇਸ ਵੇਲੇ 12ਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਪਣੇ ਕੋਚ ਰਾਜੇਸ਼ ਕੌਸ਼ਿਕ, ਭੁਪਿੰਦਰ ਕੁਮਾਰ ਤੇ ਸਤਬੀਰ ਸਿੰਘ ਪਾਸੋਂ ਸਿਖਲਾਈ ਲੈ ਰਿਹਾ ਹੈ | ਜਿਸ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਵਿਅਕਤੀਗਤ ਟਾਈਮ ਟ੍ਰਾਇਲ ਵਿਚ ਸੋਨ ਤਗਮਾ ਅਤੇ ਨਿੱਜੀ ਤੌਰ ਤੇ ਕਾਂਸੀ ਦੇ ਤਗਮੇ ਹਾਸਲ ਕਰ ਚੁੱਕਾ ਹੈ | ਖਿਡਾਰੀਆਂ ਦੀ ਵਾਪਸੀ ਤੇ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਵਲੋਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ੂ ਸਰਕਾਰ ਵਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਆਪਣੇ ਅਤੇ ਆਪਣੇ ਜ਼ਿਲ੍ਹੇ ਦਾ ਨਾਂ ਰੌਸ਼ਣ ਕਰ ਸਕਣ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਹਲਕਾ ਅਟਾਰੀ ਤੋਂ ਸੰਗਠਨ ਇੰਚਾਰਜ ਗੋਲਡੀ ਬੱਲੇ ਬੱਲੇ ਵਲੋਂ 17 ਪਿੰਡਾਂ ਵਿਚ ਮੈਡੀਕਲ ਕਾਰਡ ਬਣਾਉਣ ਦੀ ਸ਼ੁਰੂਆਤ... ਅਗਲੀ ਖ਼ਬਰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਸੰਬੰਧੀ ਧਾਰਮਿਕ ਪ੍ਰਸ਼ਨ ਮੁਕਾਬਲਾ ਕਰਵਾਇਆ
Ad Position 24