ਅੰਮਿ੍ਤਸਰ, 2 ਮਾਰਚ (ਰੇਸ਼ਮ ਸਿੰਘ)-ਅੰਮਿ੍ਤਸਰ ਦੀ ਇਕ ਔਰਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਗੁਰਦਾਸਪੁਰ ਦੇ ਇਕ ਪਟਵਾਰੀ ਨੂੰ 2 ਹਜ਼ਾਰ ਰਿਸ਼ਵਤ ਵਸੂਲਣ ਦੇ ਮਾਮਲੇ 'ਚ ਕਾਬੂ ਕੀਤਾ ਹੈ | ਪਟਵਾਰੀ ਦੀ ਸ਼ਨਾਖਤ ਵਿਜੈ ਕੁਮਾਰ ਮਾਲ ਹਲਕਾ ਜਾਗੋਵਾਲੀ ਤਹਿਸੀਲ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ | ਜਦੋਂ ਕਿ ਸ਼ਿਕਾਇਤ ਕਰਤਾ ਔਰਤ ਜਸਬੀਰ ਸਿੰਘ ਵਾਸੀ ਪਿੰਡ ਸਿੱਧਵਾਂ ਤਹਿਸੀਲ ਬਾਬਾ ਬਕਾਲਾ ਸਾਹਿਬ ਨੇ ਦੱਸਿਆ ਕਿ ਇੰਤਕਾਲ ਨਾ ਦਰਜ ਕਰਨ ਬਾਰੇ ਰਿਪੋਰਟ ਕਰਨ ਲਈ ਪਟਵਾਰੀ ਨੇ ਐੱਸ. ਡੀ. ਐੱਮ. ਦਫਤਰ ਭੇਜਣ ਬਦਲੇ 5 ਹਜ਼ਾਰ ਦੀ ਮੰਗ ਕੀਤੀ ਜਦੋਂ ਕਿ 2 ਹਜ਼ਾਰ 'ਚ ਗੱਲ ਮੁੱਕ ਗਈ | ਇਸ ਸੰਬੰਧੀ ਵਿਜੀਲੈਂਸ ਰੇਂਜ ਬਿਊਰੋ ਅੰਮਿ੍ਤਸ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |