ਅੰਮਿ੍ਤਸਰ, 3 ਮਾਰਚ (ਹਰਮਿੰਦਰ ਸਿੰਘ)-ਥਾਣਾ ਇਸਲਾਮਾਬਾਦ ਦੀ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਏ.ਐਸ.ਆਈ. ਸ਼ਾਮ ਸੁੰਦਰ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਅਕਾਸ਼ ਵਾਸੀ ਪਿੰਡ ਚੱਕ ਮਿਸ਼ਰੀ ਖਾਂ ਹੁਣ ਗੁਰੂ ਰਾਮਦਾਸ ਐਵੀਨਿਊ ਕੋਟ ਖਾਲਸਾ ਜੋ ਵਾਹਨ ਚੋਰੀ ਕਰਨ ਦਾ ਆਦੀ ਹੈ, ਨੂੰ ਚੋਰੀ ਦੀ ਬਿਨਾਂ ਨੰਬਰੀ ਸਲੇਟੀ ਰੰਗ ਦੀ ਐਕਟਿਵਾ ਸਮੇਤ ਕਾਬੂ ਕੀਤਾ ਗਿਆ ਹੈ | ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸੇ ਦੌਰਾਨ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਨਾਕਾਬੰਦੀ ਦੌਰਾਨ ਚੋਰੀ ਦੀ ਬਿਨਾਂ ਨੰਬਰੀ ਸਲੇਟੀ ਰੰਗ ਦੀ ਐਕਟਿਵਾ ਸਣੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ | ਪੁਲਿਸ ਵਲੋਂ ਜਿਸ ਦੀ ਪਹਿਚਾਣ ਜਗਤਾਰ ਸਿੰਘ ਉਰਫ ਲਾਟੂ ਵਾਸੀ ਵਾਰਡ ਨੰ: 11 ਪੱਟੀ ਤਰਨ ਤਾਰਨ ਵਜੋਂ ਦੱਸੀ ਜਾਂਦੀ ਹੈ | ਪੁਲਿਸ ਵਲੋਂ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |