07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਹੋਵੇਗੀ ਰਾਗ ਬਸੰਤ ਗਾਇਨ ਦੀ ਸਮਾਪਤੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਸਦੀਆਂ ਤੋਂ ਚਲੀ ਆ ਰਹੀ ਪੰ੍ਰਪਰਾ ਅਨੁਸਾਰ ਬਸੰਤ ਰੁੱਤ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਬਦ ਚੌਕੀ ਦੀ ਸ਼ੁਰੂਆਤ ਤੋਂ ਪਹਿਲਾਂ ਸਮੂਹ ਰਾਗੀ ਜਥਿਆਂ ਵਲੋਂ ਬਸੰਤ ਰਾਗ 'ਚ ਸ਼ਬਦ ਗਾਇਨ ਕੀਤੇ ਜਾਣ ਦੀ ਸਮਾਪਤੀ ਕੱਲ੍ਹ 4 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਹੋਵੇਗੀ | ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵੱਖ ਵੱਖ 31 ਰਾਗਾਂ 'ਚ ਦਰਜ ਗੁਰਬਾਣੀ 'ਚੋਂ ਕੇਵਲ ਬਸੰਤ ਰਾਗ ਹੀ ਅਜਿਹਾ ਰਾਗ ਹੈ ਜਿਸ ਦੀ ਆਰੰਭਤਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਪੋਹ ਮਹੀਨੇ ਦੇ ਆਖ਼ਰੀ ਦਿਨ ਸੋਦਰਿ ਰਹਿਰਾਸ ਸਾਹਿਬ ਦੇ ਪਾਠ ਅਤੇ ਆਰਤੀ ਦੇ ਕੀਰਤਨ ਗਾਇਨ ਤੋਂ ਬਾਅਦ ਹੁੰਦੀ ਹੈ | ਇਸ ਸਾਲ ਬਸੰਤ ਰਾਗ ਗਾਇਨ ਦੀ ਸ਼ੁਰੂਆਤ 30 ਪੋਹ, 13 ਜਨਵਰੀ ਨੂੰ ਹੋਈ ਸੀ, ਜੋ ਕੱਲ੍ਹ 4 ਮਾਰਚ ਨੂੰ ਹੋਲੇ ਮਹੱਲੇ ਵਾਲੇ ਦਿਨ ਆਸਾ ਦੀ ਵਾਰ ਦੇ ਕੀਰਤਨ ਗਾਇਨ ਉਪੰ੍ਰਤ ਅਰਦਾਸੀਏ ਸਿੰਘ ਵਲੋਂ ਅਰਦਾਸ ਕੀਤੇ ਜਾਣ ਨਾਲ ਸੰਪੂਰਨ ਹੋਵੇਗੀ | ਇਸੇ ਦੌਰਾਨ ਜਾਣਕਾਰੀ ਅਨੁਸਾਰ ਕੱਲ੍ਹ 4 ਮਾਰਚ ਹੋਲੇ ਮਹੱਲੇ ਦੀ ਰਾਤ ਨੂੰ ਕਰੀਬ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਲਕੀ ਸਾਹਿਬ ਵਿਚ ਸਤਿਕਾਰ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁੱਖ ਆਸਨ ਲਈ ਲਿਜਾਏ ਜਾਣ ਸਮੇਂ ਸੰਗਤਾਂ ਗੁਰੂ ਸਾਹਿਬ ਨਾਲ ਹੋਲਾ ਮਨਾਉਣਗੀਆਂ ਤੇ ਇਸ ਦੌਰਾਨ ਗੁਲਾਬ ਸਮੇਤ ਵੱਖ-ਵੱਖ ਰੰਗਾਂ ਦੇ ਫੁੱਲਾਂ ਦੀ ਪੱਤੀਆਂ ਦੀ ਵਰਖਾ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਧਾਰਮਿਕ ਸਮਾਗਮਾਂ ਦੀ ਸਮਾਪਤੀ ਉਪਰੰਤ 5 ਮਾਰਚ ਨੂੰ ਹੋਣਗੇ ਨੌਜਵਾਨਾਂ ਦੇ ਦਸਤਾਰਬੰਦੀ ਮੁਕਾਬਲੇ- ਸੰਧੂ, ਸਰਕਾਰੀਆ <br/... ਅਗਲੀ ਖ਼ਬਰ ਡਿੰਪਾ ਵਲੋਂ ਹਲਕਾ ਪੂਰਬੀ 'ਚ ਪਾਰਟੀ ਲਈ ਕੀਤੀ ਜਾ ਰਹੀ ਮਿਹਨਤ ਦੀ ਬਦੌਲਤ ਲੋਕ ਕਾਂਗਰਸ ਨਾਲ ਜੁੜ ਰਹੇ-ਧਰਮਵੀਰ ਵੇਰਕਾ <...
Ad Position 24