ਸੁਲਤਾਨਵਿੰਡ, 3 ਮਾਰਚ (ਗੁਰਨਾਮ ਸਿੰਘ ਬੁੱਟਰ)-ਬੀਤੇ ਦਿਨੀਂ ਯਾਦਵਿੰਦਰਾ ਪਬਲਿਕ ਹਾਈ ਸਕੂਲ ਦੇ 10ਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਆਪਸੀ ਪਿਆਰ ਇਸ ਸਮੇਂ ਯਾਦ ਦੇਖਣ ਨੂੰ ਮਿਲਿਆ | ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਵਿਚ ਗੀਤਾਂ, ਸਕਿੱਟਾਂ ਨਾਲ ਖ਼ੂਬ ਰੰਗ ਬੰਨਿ੍ਹਆ | ਬੱਚੇ ਇਕ ਦੂਜੇ ਨੂੰ ਮਿਲਦੇ ਹੋਏ ਭਾਵੁਕ ਹੋਏ | ਸਕੂਲ ਦੇ ਪਿ੍ੰਸੀਪਲ ਯਾਦਵਿੰਦਰ ਸਿੰਘ ਨੇ ਕਿਹਾ ਕਿ ਇਹ ਬਿਤਾਏ ਪਲ ਸਾਨੂੰ ਹਮੇਸ਼ਾਂ ਯਾਦ ਰਹਿਣਗੇ | ਜੋ ਮਿਹਨਤ ਕਰਕੇ ਅੱਗੇ ਨਿਕਲ ਜਾਂਦੇ ਹਨ ਉਹ ਕਿਸੇ ਮੁਕਾਮ ਦੇ ਜ਼ਰੂਰ ਪਹੁੰਚ ਜਾਂਦੇ ਹਨ | ਇਸ ਮੌਕੇ ਪਿ੍ੰ: ਯਾਦਵਿੰਦਰ ਸਿੰਘ ਨੇ ਕਿਹਾ ਕਿ ਸਮਝਦਾਰ ਮਿਹਨਤੀ ਬੱਚਾ ਅਧਿਆਪਕ ਦੀ ਝਿੜਕ ਨੂੰ ਵੀ ਕਿਸੇ ਚੰਗੇ ਮੁਕਾਮ 'ਤੇ ਪਹੁੰਚਾਉਣ ਦਾ ਰਸਤਾ ਹੀ ਸਮਝਦਾ ਹੈ ਅਤੇ ਉੱਚੀਆਂ ਬੁਲੰਦੀਆਂ ਨੂੰ ਛੂਹ ਲੈਂਦਾ ਹੈ | ਇਸ ਮੌਕੇ ਜਗਜੀਤ ਸਿੰਘ, ਜਗਦੀਸ਼ ਸਿੰਘ, ਸੁਨੀਤਾ ਰਾਣੀ, ਬਾਣੀ, ਸ਼ਿਵਾਨੀ, ਨਵਨੀਤ ਮੈਡਮ ਸਮੇਤ ਸਮੂਹ ਸਟਾਫ ਹਾਜ਼ਰ ਸਨ |