ਅੰਮਿ੍ਤਸਰ, 3 ਮਾਰਚ (ਸੁਰਿੰਦਰ ਕੋਛੜ)-ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੀ ਅੰਮਿ੍ਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਹੋਲੀ ਤਿਉਹਾਰ ਮੌਕੇ ਅੰਮਿ੍ਤਸਰ ਦੀ ਸ਼ਾਸਤਰੀ ਮਾਰਕੀਟ, ਹਾਲ ਬਾਜ਼ਾਰ, ਕਟੜਾ ਆਹਲੂਵਾਲੀਆ ਚਾਹ ਮਾਰਕੀਟ, ਕਟੜਾ ਸ਼ੇਰ ਸਿੰਘ ਦੀ ਦਵਾਈ ਮਾਰਕੀਟ, ਬਾਜ਼ਾਰ ਟਾਹਲੀ ਸਾਹਿਬ, ਪ੍ਰਤਾਪ ਬਾਜ਼ਾਰ, ਕੈਸ਼ ਧਾਰਾ ਬਾਜ਼ਾਰ, ਟਾਊਨ ਪਲਾਜ਼ਾ ਮਾਰਕੀਟ, ਆਈ. ਡੀ. ਐੱਚ. ਮਾਰਕੀਟ, ਸ਼ਹੀਦ ਭਗਤ ਸਿੰਘ ਮਾਰਕੀਟ, ਹਰਚਰਨ ਦਾਸ ਮਾਰਕੀਟ, ਰਾਜਾ ਮਾਰਕੀਟ, ਕਸ਼ਮੀਰੀ ਪੰਡਿਤਾਂ ਕੱਪੜਾ ਬਾਜ਼ਾਰ, ਸੁੰਦਰ ਮਾਰਕੀਟ, ਗੁਰੂ ਬਾਜ਼ਾਰ, ਸ਼ਿਵ ਮਾਰਕੀਟ, ਗੋਕੁਲ ਮਾਰਕੀਟ, ਪ੍ਰਤਾਪ ਬਾਜ਼ਾਰ, ਮਜੀਠ ਮੰਡੀ, ਪੁਤਲੀਘਰ ਬਾਜ਼ਾਰ, ਬੱਤੀ ਹੱਟਾਂ ਮਾਰਕੀਟ, ਬਾਜ਼ਾਰ ਬੀਕਾਨੇਰੀਆਂ, ਕਟੜਾ ਜੈਮਲ ਸਿੰਘ, ਗੁਰੂ ਬਾਜਾਰ, ਚੌਂਕ ਫ਼ਰੀਦ, ਲਾਰੈਂਸ ਰੋਡ ਆਦਿ ਦੇ ਬਾਜ਼ਾਰਾਂ ਤੇ ਮਾਰਕੀਟਾਂ ਵਿਚਲੀਆਂ ਦੁਕਾਨਾਂ 4 ਮਾਰਚ ਨੂੰ ਮੁਕੰਮਲ ਤੌਰ 'ਤੇ ਬੰਦ ਰਹਿਣਗੀਆਂ |