ਅੰਮਿ੍ਤਸਰ, 3 ਮਾਰਚ (ਜਸਵੰਤ ਸਿੰਘ ਜੱਸ)-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਜ਼ਿਲ੍ਹਾ ਅੰਮਿ੍ਤਸਰ ਵਿਖੇ ਐੱਚ. ਪੀ. ਵੀ. ਵੈਕਸੀਨ ਦੀ ਸ਼ੁਰੂਆਤ ਸਿਵਲ ਹਸਪਤਾਲ ਤੋਂ ਕੀਤੀ ਗਈ | ਇਸ ਮੌਕੇ ਡਾ. ਬਜਾਜ ਨੇ ਦੱਸਿਆ ਕਿ ਐੱਚ. ਪੀ. ਵੀ., ਭਾਵ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਅੱਜ ਤੋਂ ਜ਼ਿਲ੍ਹਾ ਭਰ 'ਚ ਕੀਤੀ ਗਈ ਹੈ | ਇਸ ਵੈਕਸੀਨ ਦੁਆਰਾ 14 ਤੋਂ 15 ਸਾਲ ਤੱਕ ਦੀਆਂ ਬੱਚੀਆਂ ਨੂੰ ਸਰਵਾਈਕਲ ਕੈਂਸਰ ਤੋਂ ਸੁਰੱਖਿਅਤ ਕਰਨ ਲਈ ਇਹ ਵੈਕਸੀਨ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਟੀਚਾ ਹੈ ਕਿ ਸੰਨ 2030 ਤੱਕ ਸਰਵਾਈਕਲ ਕੈਂਸਰ ਨੂੰ ਖਤਮ ਕੀਤਾ ਜਾਵੇ | ਇਸ ਅਵਸਰ 'ਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਰਸ਼ਮੀ ਨੇ ਦੱਸਿਆ ਕਿ ਇਸ ਟੀਕੇ ਦਾ ਸਾਰਾ ਰਿਕਾਰਡ ਯੁ-ਵਿਨ ਪੋਰਟਲ 'ਤੇ ਦਰਜ ਕੀਤਾ ਜਾਵੇਗਾ ਅਤੇ 3 ਮਾਰਚ ਤੋਂ ਇਸ ਨੂੰ ਟੀਕਾਕਰਨ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਰਜਨੀਸ਼ ਕੁਮਾਰ, ਡਿਪਟੀ ਮੈਡੀਕਲ ਅਫਸਰ ਡਾ. ਪ੍ਰੀਤਵਿਨ, ਜਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ, ਡਾ. ਮਨਮੀਤ ਕੌਰ, ਡਾ. ਵਨੀਤ, ਡਾ. ਨੇਹਾ, ਡਾ. ਸਰਤਾਜ ਸਿੰਘ, ਡਾ. ਜਸਕਰਨਜੋਤ ਕੌਰ, ਡਾ. ਅੰਜੂ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ |