10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੱਤਿਆ ਐਲੀਮੈਂਟਰੀ ਸਕੂਲ ਭੱਟੀਕੇ 'ਚ ਸਾਇੰਸ ਦਿਵਸ ਮਨਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਤਰਸਿੱਕਾ, 3 ਮਾਰਚ (ਅਤਰ ਸਿੰਘ ਤਰਸਿੱਕਾ)-ਸੱਤਿਆ ਭਾਰਤੀ ਐਲੀਮੈਂਟਰੀ ਸਕੂਲ ਭੱਟੀਕੇ 'ਚ ਸਾਇੰਸ ਦਿਵਸ ਮਨਾਇਆ ਗਿਆ | ਜਿਸ ਵਿਚ ਤੀਸਰੀ ਜਮਾਤ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਮਾਡਲ, ਚਾਰਟ ਪ੍ਰਾਜੈਕਟ ਆਦਿ ਤਿਆਰ ਕੀਤੇ ਗਏ | ਇਸ ਦੌਰਾਨ ਹੀ ਬੱਚਿਆਂ ਦਾ ਪੋਸਟਰ ਬਣਾਉਣ ਤੋਂ ਸਾਇੰਸ ਦੇ ਮਾਡਲ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ | ਪਿੰਡ ਦੇ ਸਰਪੰਚ ਸੁਖਜਿੰਦਰ ਸਿੰਘ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਇਨ੍ਹਾਂ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਦੌਰਾਨ ਕੋਆਰਡੀਨੇਟਰ ਸੁਖਵਿੰਦਰ ਸਿੰਘ ਸਰਕਾਰੀ ਸਕੂਲ ਦੇ ਅਧਿਆਪਕ ਦਿਨੇਸ਼ਵਰ ਰਾਏ, ਵਿਸ਼ਾਲ ਅਲੂਨਾ, ਸਕੂਲ ਦੇ ਪਿ੍ੰ: ਦਲਜਿੰਦਰ ਕੌਰ ਸਮੂਹ ਸਟਾਫ਼ ਪ੍ਰਭਜੀਤ ਕੌਰ, ਰਜਵੰਤ ਕੌਰ, ਦਿਪਤੀ ਸ਼ਰਮਾ, ਪ੍ਰਦੀਪ ਕੌਰ, ਕਿਰਨ ਕੁਮਾਰੀ, ਦਲਬੀਰ ਕੌਰ, ਨਵਨੀਤ ਕੌਰ ਜੋਤੀ ਬਾਲਾ, ਗੁਰਿੰਦਰ ਸਿੰਘ ਅਤੇ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ: ਜਲਾਲ ਉਸਮਾ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਬਾ ਬਕਾਲਾ ਸਾਹਿਬ ਸ਼ਹਿਰੀ ਦੇ ਵਰਕਰਾਂ ਨਾਲ ਮੀਟਿੰਗ <br/> ਅਗਲੀ ਖ਼ਬਰ ਅਦਾਕਾਰਾ ਤੇਜਿੰਦਰ ਕੌਰ ਹੀਰ ਨਾਲ ਰੂਬਰੂ ਸਮਾਗਮ ਤੇ ਕਵੀ ਦਰਬਾਰ <br/>
Ad Position 24