ਵੇਰਕਾ/ਜੇਠੂਵਾਲ, 11 ਅਪ੍ਰੈਲ (ਪ.ਪ.ਰਾਹੀਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਮੂਧਲ ਬਾਈਪਾਸ 'ਤੇ ਕਿਸਾਨਾਂ ਮਜ਼ਦੂਰਾਂ ਵਲੋਂ ਇਹ ਸੜਕ ਜੋ ਕਿ ਖਸਤਾ ਹਾਲਤ 'ਚ ਹੈ ਰੋਜ਼ਾਨਾ ਹਾਦਸੇ ਵਾਪਰਦੇ ਨੇ ਬਣਾਉਣ ਲਈ ਧਰਨਾ ਦਿੱਤਾ ਗਿਆ | ਇਸ ਦੌਰਾਨ ਪ੍ਰਧਾਨ ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਇਲਾਕੇ 'ਚ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਕਸਬਾ ਮੂਧਲ ਤੋਂ ਵੇਰਕਾ ਤੱਕ ਸੜਕ ਦੋ ਕੇ ਬਹੁਤ ਖਸਤਾ ਹਾਲਤ 'ਚ ਹੈ ਜਿਸ ਵਿੱਚ ਵੱਡੇ ਵੱਡੇ ਟੋਏ ਪਏ ਹੋਏ ਹਨ ,ਲੰਮੇ ਸਮੇਂ ਤੋਂ ਇਲਾਕੇ ਦੇ ਲੋਕ ਇਹ ਸੜਕ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਨਾਲ ਮੂਧਲ ਬਾਈਪਾਸ ਤੋਂ ਜਹਾਂਗੀਰ ਪਿੰਡ ਦੇ ਗੇਟ ਤੱਕ ਸਰਵਿਸ ਲਾਈਨ ਪਾਸ ਹੈ ਉਸ ਨੂੰ ਬਣਾਉਣ ਦੀ ਮੰਗ ਵੀ ਕੀਤੀ ਜਾ ਰਹੀ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ | ਇਹ ਪੂਰਬੀ ਹਲਕੇ ਦੇ ਅਧੀਨ ਇਲਾਕਾ ਪੈਦਾ ਹੈ | ਧਰਨੇ ਦੌਰਾਨ ਤਹਿਸੀਲਦਾਰ ਤੇ ਏਸੀਪੀ ਪੂਰਬੀ ਵਲੋਂ ਮੌਕੇ 'ਤੇ ਮੰਗ ਪੱਤਰ ਪ੍ਰਾਪਤ ਕੀਤਾ ਗਿਆ ਤੇ ਮਸਲੇ ਦਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਕਿਸਾਨ ਆਗੂਆਂ ਨੇ ਇਸ ਭਰੋਸੇ ਉਪਰੰਤ ਧਰਨਾ ਸਮਾਪਤ ਕਰ ਦਿੱਤਾ | ਇਸ ਮੋਕੇ ਜਗਜੀਵਨ ਸਿੰਘ ਤਲਵੰਡੀ, ਕੁਲਬੀਰ ਸਿੰਘ ਜੇਠੂਵਾਲ, ਸਤਿੰਦਰ ਸਿੰਘ ਫਤਹਿਗੜ, ਅਵਤਾਰ ਸਿੰਘ ਜਹਾਂਗੀਰ, ਲਖਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਮੂਧਲ, ਬਾਪੂ ਵਾਹਲਾ ਮੂਧਲ, ਰਾਣਾ ਮਨੇਸ਼, ਸਰਪੰਚ ਗੁਰਜੋਬਨ ਸਿੰਘ, ਗੁਰਮੁਖ ਸਿੰਘ ਚਵਿੰਡਾ, ਸ਼ੇਰਾ ਨੰਬਰਦਾਰ, ਹਰਦੀਪ ਸਿੰਘ ਸੋਹੀ, ਇੰਦਰਜੀਤ ਸਿੰਘ ਭਕਨਾ, ਅਜੀਤ ਸਿੰਘ ਮੱਝੂਪੁਰਾ, ਗਿਆਨ ਸਿੰਘ ਕੰਦੋਵਾਲੀ, ਮੰਗਲ ਸਿੰਘ ਸਾਘਣਾ ਆਦਿ ਹਾਜ਼ਰ ਸਨ |
ਉਗਰਾਹਾਂ ਕਿਸਾਨ ਯੂਨੀਅਨ ਨੇ ਵੇਰਕਾ ਤੋਂ ਮੂਧਲ ਬਾਈਪਾਸ ਤੱਕ ਸੜਕ ਬਣਾਉਣ ਲਈ ਦਿੱਤਾ ਧਰਨਾ <br/>
ਅਜੀਤ ਡੈਸਕ
12-04-2026