05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਨੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਬੱਚਿਆਂ ਨਾਲ ਵਿਸਾਖੀ ਮਨਾਈ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰ ਕੋਛੜ)-ਰੋਟਰੀ ਕਲੱਬ ਅੰਮਿ੍ਤਸਰ ਸਾਊਥ ਈਸਟ ਵਲੋਂ ਵਿਸਾਖੀ ਤਿਉਹਾਰ ਸਥਾਨਕ ਪੁਤਲੀਘਰ ਵਿਖੇ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਬੱਚਿਆਂ ਨਾਲ ਮਨਾਇਆ ਗਿਆ | ਇਹ ਸਮਾਗਮ ਕਲੱਬ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ (ਆਲ ਇੰਡੀਆ ਰੇਡੀਓ) ਦੀ ਪ੍ਰਧਾਨਗੀ ਹੇਠ ਅਤੇ ਰੋਟੇਰੀਅਨ ਇੰਜ. ਪੀ. ਐੱਸ. ਗਰੋਵਰ (ਚੀਫ਼ ਡਿਸਟਿ੍ਕਟ ਐਡਵਾਈਜ਼ਰ) ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ | ਬੱਚਿਆਂ ਵਲੋਂ ਪੇਸ਼ ਕੀਤੇ ਗਏ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ 'ਚ ਗੀਤਾਂ ਦੇ ਨਾਲ ਭੰਗੜਾ ਅਤੇ ਪ੍ਰੇਰਣਾਦਾਇਕ ਸਕਿੱਟ ਵੀ ਸ਼ਾਮਿਲ ਸੀ | ਗੈੱਸਟ ਸਪੀਕਰ ਸੇਵਾ ਮੁਕਤ ਚੀਫ਼ ਇੰਜੀਨੀਅਰ ਦਰਸ਼ਨ ਸਿੰਘ ਵਲੋਂ ਵਿਸਾਖੀ ਦੇ ਤਿਉਹਾਰ ਦੇ ਇਤਿਹਾਸਕ ਅਤੇ ਸਮਾਜਿਕ ਮਹੱਤਵ 'ਤੇ ਚਾਨਣਾ ਪਾਇਆ ਗਿਆ | ਮੁੱਖ ਮਹਿਮਾਨ ਰੋਟੇਰੀਅਨ ਐੱਚ. ਐੱਸ. ਯੋਗੀ ਨੇ ਵਿਸਾਖੀ ਅਤੇ ਖ਼ਾਲਸਾ ਪੰਥ ਦੀ ਸਾਜਨਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਰੋਟੇਰੀਅਨ ਡਾ: ਪੀ. ਐੱਸ. ਗਰੋਵਰ ਨੇ ਵੀ ਬੱਚਿਆਂ ਨੂੰ ਵਿਸਾਖੀ ਦੀ ਮਹੱਤਤਾ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ | ਕਲੱਬ ਪ੍ਰਧਾਨ ਰੋਟੇਰੀਅਨ ਐੱਸ. ਪੀ. ਸਿੰਘ ਨੇ ਕਿਹਾ ਕਿ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਬੱਚਿਆਂ ਨਾਲ ਵਿਸਾਖੀ ਮਨਾਉਣਾ ਸਾਡੇ ਲਈ ਸੁਭਾਗ ਦੀ ਗੱਲ ਹੈ | ਫ਼ਸਟ ਕਲੱਬ ਲੇਡੀ ਰੋਟੇਰੀਅਨ ਵਰਿੰਦਰ ਮਾਣਕ ਵਲੋਂ ਸ਼੍ਰੀਮਤੀ ਐੱਚ. ਐੱਸ. ਜੋਗੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਸਮਾਗਮ 'ਚ ਡਾ: ਜਸਪਾਲ ਸਾਹਨੀ, ਸ਼੍ਰੀਮਤੀ ਬਲਵਿੰਦਰ ਗਰੋਵਰ, ਰੋਟੇਰੀਅਨ ਪਦਮਜੀਤ ਸਿੰਘ, ਆਰ. ਕੇ. ਸੂਦ, ਡਾ: ਅਤੁਲ ਸ਼ਰਮਾ, ਐੱਸ. ਐੱਸ. ਸੰਧੂ, ਕੇ. ਕੇ. ਢੰਡ, ਸੰਦੀਪ ਭਾਟੀਆ, ਮੈਡਮ ਜਸਪ੍ਰੀਤ ਕੌਰ, ਪਿ੍ੰਸੀਪਲ ਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦੀ ਪਾਠਸ਼ਾਲਾ ਪਬਲਿਕ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਬਾਬਾ ਬੁੱਢਾ ਸਾਹਿਬ ਸਕੂਲ ਉਗਰੇਵਾਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
Ad Position 24