05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 'ਚ ਵਾਧਾ ਕਰਕੇ ਸਖਤ ਕਾਨੂੰਨ ਲਿਆਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ-ਭਾਈ ਵਡਾਲਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਸੁਲਤਾਨਵਿੰਡ, 11 ਅਪ੍ਰੈਲ (ਪ.ਪ.)-ਪਿੰਡ ਸੁਲਤਾਨਿਵੰਡ ਪੱਤੀ ਬਹਿਣੀਵਾਲ ਸਿੱਖ ਸਦਭਾਵਨਾ ਦਲ ਦਫ਼ਤਰ ਵਿਖੇ ਹੋਈ ਇਕ ਮੀਟਿੰਗ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਪਰ ਹੋ ਰਹੇ ਹਮਲੇ, ਸ਼ਾਜਿਸ਼ ਤਹਿਤ ਬਦਨੀਤੀ ਨਾਲ ਕੀਤੀਆਂ ਜਾ ਰਹੀਆਂ ਬੇਅਦਬੀਆਂ ਨੂੰ ਲੈ ਕੇ ਜਿੱਥੇ ਸਿੱਖ ਸੰਗਤਾਂ ਦਹਾਕਿਆਂ ਤੋਂ ਬਹੁਤ ਵੱਡੀ ਮਾਨਸਿਕ ਪੀੜਾ 'ਚੋਂ ਗੁਜ਼ਰ ਰਹੀਆਂ ਸਨ | ਉਥੇ ਹੀ ਬੇਅਦਬੀ ਕਾਂਡ ਦੇ ਦੋਸ਼ੀ ਚੰਗਿਆੜਾਂ ਮਾਰਦੇ ਲਲਕਾਰ ਦੇ ਨਜ਼ਰ ਆ ਰਹੇ ਸਨ | ਜੋ ਮਾਨਸਿਕ ਰੋਗੀ ਜਾਂ ਕੁਝ ਹੋਰ ਬਣਕੇ ਬਚ ਨਿਕਲਦੇ ਸਨ | ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਨੱਥ ਪਾਉਣ ਲਈ ਸਖਤ ਸਜ਼ਾਵਾਂ ਦਾ ਪ੍ਰਵਧਾਨ ਹੋਣਾ ਬਹੁਤ ਜ਼ਰੂਰੀ ਸੀ | ਸਿੱਖ ਸੰਗਤਾਂ ਦੀ ਚਿਰੋਕਣੀ ਮੰਗ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਦੋਸ਼ੀਆਂ ਖਿਲਾਫ ਪੰਜਾਬ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਕਾਨੂੰਨ ਸ਼ਲਾਘਾਯੋਗ ਕਦਮ ਹੈ | ਜੋ ਅਸਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਹੀ ਹੈ | ਪੰਜਾਬ ਸਰਕਾਰ ਦੁਆਰਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 'ਚ ਕੀਤੇ ਜਾ ਰਹੇ ਵਾਧੇ ਲਈ ਪੂਰਨ ਤੌਰ ਤੇ ਸਮਰਥਨ ਕਰਦੇ ਹੋਏ ਉਨ੍ਹਾਂ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਜਥੇਬੰਦੀਆਂ ਅਤੇ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਸਮੁੱਚੇ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰਨ ਤੌਰ 'ਤੇ ਸਹਿਯੋਗ ਕੀਤਾ |

Ad Position 22
No active advertisement
ਪਿਛਲੀ ਖ਼ਬਰ ਤੇਜ਼ ਹਨ੍ਹੇਰੀ ਤੇ ਸੰਘਣੇ ਬੱਦਲ ਆਉਣ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਅਗਲੀ ਖ਼ਬਰ ਦੀ ਪਾਠਸ਼ਾਲਾ ਪਬਲਿਕ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>
Ad Position 24