06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਿ੍ਕਟ ਟੂਰਨਾਮੈਂਟ 'ਚ ਬਾਬਾ ਕਿ੍ਕਟ ਕਲੱਬ ਬਣਿਆ ਜੇਤੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਰੇਸ਼ਮ ਸਿੰਘ)-ਟਿਹਰੀ ਕਿ੍ਕਟ ਕਲੱਬ ਵਲੋਂ ਕਰਵਾਏ ਕ੍ਰਿਕੇਟ ਟੂਰਨਾਮੈਂਟ 'ਚ ਬਾਬਾ ਕ੍ਰਿਕੇਟ ਕਲੱਬ ਜੇਤੂ ਰਿਹਾ ਹੈ | ਇਸ ਟੂਰਨਾਮੈਂਟ ਦਾ ਆਯੋਜਨ ਸਾਜਨ ਚੌਹਾਨ, ਸ੍ਰੀ ਸਮੀਰ ਗੁਸਾਈਾ (ਮੁੱਕੀ) ਅਤੇ ਪ੍ਰੇਮੀ ਨੇਗੀ ਦੀ ਅਗਵਾਈ ਹੇਠ ਕੀਤਾ ਗਿਆ | ਇਸ ਟੂਰਨਾਮੈਂਟ ਵਿਚ ਕੁੱਲ ਅੱਠ ਟੀਮਾਂ ਨੇ ਭਾਗ ਲਿਆ ਅਤੇ ਸਾਰੇ ਮੈਚ ਬਹੁਤ ਹੀ ਮੁਕਾਬਲਾਤਮਕ ਅਤੇ ਰੋਮਾਂਚਕ ਰਹੇ | ਫਾਈਨਲ ਮੈਚ ਵਿਚ ਬਾਬਾ ਕਿ੍ਕਟ ਕਲੱਬ ਅਤੇ ਟਿਹਰੀ ਗੜਵਾਲ ਕਲੱਬ ਵਿਚਕਾਰ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ | ਦੋਵੇਂ ਟੀਮਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਸ ਨਾਲ ਮੈਚ ਅਖੀਰ ਤੱਕ ਰੋਮਾਂਚਕ ਬਣਿਆ ਰਿਹਾ | ਅੰਤ ਵਿਚ ਬਾਬਾ ਕਿ੍ਕਟ ਕਲੱਬ ਨੇ ਬਿਹਤਰੀਨ ਖੇਡ ਦਿਖਾਉਂਦੇ ਹੋਏ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਗੜਵਾਲ ਯੁਵਾ ਭਰਾਤਾ ਮੰਡਲ ਦੇ ਪ੍ਰਧਾਨ ਮਨਮੋਹਨ ਸਿੰਘ ਨੇਗੀ ਹਾਜ਼ਰ ਰਹੇ | ਉਨ੍ਹਾਂ ਦੇ ਨਾਲ ਜਨ: ਸਕੱਤਰ ਭਾਰਤ ਭੂਸ਼ਣ, ਭਗਤ ਸਿੰਘ ਕੰਦਾਰੀ, ਸੂਰਜ ਕੋਠਾਰੀ, ਰਾਜੇਂਦਰ ਰਾਣਾਕੋਟੀ ਅਤੇ ਸ਼ਿਆਮ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੇਂਟ ਕਬੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਅਠਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਸਾਂਝਾ ਅਧਿਆਪਕ ਮੋਰਚਾ ਨੇ ਗੁਰਜੀਤ ਸਿੰਘ ਔਜਲਾ ਨੂੰ ਦਿੱਤਾ ਮੰਗ ਪੱਤਰ <br/>
Ad Position 24