06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸ਼ਹਿਜ਼ਾਦਾ ਨੰਦ ਹਾਈ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਅੰਮਿ੍ਤਸਰ, 11 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸ਼ਹਿਜ਼ਾਦਾ ਨੰਦ ਹਾਈ ਸਕੂਲ ਚੌਕ ਪਰਾਗ ਦਾਸ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤਾ ਗਿਆ 8ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰ: ਵੀਨਾ ਪਿਪਲਾਨੀ ਅਤੇ ਵਾਇਸ ਪਿ੍ੰ: ਸ਼ੁੱਭਮ ਪਿਪਲਾਨੀ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀ ਹਰਕਿ੍ਸ਼ਨ ਸਿੰਘ ਨੇ 574 ਅੰਕਾਂ ਨਾਲ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਪ੍ਰਭਨੂਰ ਕੌਰ ਨੇ 527 ਅੰਕਾਂ ਨਾਲ ਦੂਜਾ, ਪ੍ਰੀਤੀਕਾ ਨੇ 526 ਅੰਕਾਂ ਨਾਲ ਤੀਜਾ, ਭੁਪਿੰਦਰ ਕੌਰ ਨੇ 521 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਉਨ੍ਹਾਂ ਦੱਸਿਆ ਕਿ ਰਿਸ਼ਭ, ਮਨਪ੍ਰੀਤ ਸਿੰਘ, ਜਸਮੀਤ ਕੌਰ, ਤਰਨਦੀਪ ਸਿੰਘ, ਇਸ਼ਦੀਪ ਸਿੰਘ, ਡਿੰਪਲ, ਯਾਸ਼ਿਕਾ, ਸੋਨਾਲੀ, ਮਾਨਵੀ ਗਿੱਲ ਨੇ 500 ਤੋਂ ਵਧੇਰੇ ਅੰਕ ਹਾਸਲ ਕੀਤੇ ਹਨ | ਇਸ ਮੌਕੇ ਉਨ੍ਹਾਂ ਅਵੱਲ ਆਏ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਡੀ.ਆਰ. ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਐਕਸੈਲਸਮ ਹਾਈ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ <br/>
Ad Position 24