ਮਜੀਠਾ, 12 ਅਪ੍ਰੈਲ (ਜਗਤਾਰ ਸਿੰਘ ਸਹਿਮੀ) -ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੂਬਾ ਪੱਧਰੀ ਜਨ ਸੰਪਰਕ ਮੁਹਿੰਮ 'ਸੰਵਾਦ' ਤਹਿਤ ਹਲਕਾ ਮਜੀਠਾ ਦੇ ਪਿੰਡ ਅਬਾਦੀ ਵਰਪਾਲ (ਸੋਹੀਆਂ ਕਲਾਂ) ਵਿਖੇ ਇੱਕ ਵੱਡੀ ਇਕੱਤਰਤਾ ਆਯੋਜਿਤ ਕੀਤੀ ਗਈ | ਇਸ ਇਕੱਤਰਤਾ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, 'ਪਿਛਲੇ ਚਾਰ ਸਾਲਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਤਿਹਾਸਕ ਲੋਕ-ਪੱਖੀ ਕੰਮ ਕੀਤੇ ਹਨ | ਸਰਕਾਰ ਨੇ ਆਪਣੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਇਸ ਮੁਹਿੰਮ ਰਾਹੀਂ ਆਮ ਆਦਮੀ ਪਾਰਟੀ ਪੰਜਾਬ ਭਰ ਵਿਚ ਲੋਕਾਂ ਨਾਲ ਸਿੱਧਾ ਸੰਵਾਦ ਕਰ ਰਹੀ ਹੈ ਤਾਂ ਜੋ ਸਰਕਾਰ ਦੀਆਂ ਉਪਲਬਧੀਆਂ ਘਰ-ਘਰ ਤੱਕ ਪਹੁੰਚਾਈਆਂ ਜਾ ਸਕਣ | ਇਸੋ ਮੌਕੇ ਇਕੱਤਰਤਾ ਵਿਚ ਬਲਜਿੰਦਰ ਸਿੰਘ ਛੀਨਾ, ਸੁੱਖਵਿੰਦਰ ਸਿੰਘ ਸੋਹੀ ਪੰਚ, ਸੁਰਜੀਤ ਸਿੰਘ ਸੁਖਚੈਨ ਸਿੰਘ ਜਿਲਾ ਪ੍ਰਧਾਨ, ਸ਼ਮਸ਼ੇਰ ਸਿੰਘ ਪ੍ਰਧਾਨ, ਬੀਬੀ ਸੁਰਿੰਦਰ ਕੌਰ, ਸਿਮਰਜੀਤ ਸਿੰਘ ਮੈਂਬਰ, ਜਰਨੈਲ ਸਿੰਘ, ਗੁਰਵੇਲ ਸਿੰਘ, ਸੁਖਵੰਤ ਸਿੰਘ ਕੈਰੋ, ਹਰਪ੍ਰੀਤ ਕੌਰ ਮੈਂਬਰ, ਸੁਖਚੈਨ ਸਿੰਘ ਫੌਜੀ, ਮਾ ਹਰਚਰਨ ਸਿੰਘ, ਬਲਵੰਤ ਸਿੰਘ ਮੈਂਬਰ, ਗੁਰਭੇਜ ਸਿੰਘ ਰੰਧਾਵਾ, ਗੁਰਚਰਨ ਸਿੰਘ ਦੋਧੀ ਬਲਵੰਤ ਸਿੰਘ ਸਾਬਕਾ ਪੰਚ, ਮੇਜਰ ਸਿੰਘ ਪ੍ਰਧਾਨ, ਸਰਪੰਚ ਗੁਰਭੇਜ ਸਿੰਘ ਦਬੁਰਜੀ ਬਲਰਾਜ ਸਿੰਘ ਦਬੁਰਜੀ ਗਿਆਨ ਸਿੰਘ ਪੰਚ, ਪਰਮਜੀਤ ਕੌਰ ਪੰਪ, ਸਤਿੰਦਰ ਕੌਰ ਪੰਚ ਆਦਿ ਹਾਜਰ ਸਨ |