23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਦਾ 8ਵੀਂ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 13-04-2026
ਬਾਬਾ ਬਕਾਲਾ ਸਾਹਿਬ, 12 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਤ ਮਾਝਾ ਸਿੰਘ ਕਰਮਜੋਤ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਦਾ 8ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੇ ਪਿ੍ੰਸੀਪਲ ਗੁਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਕੁੱਲ 51 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ, ਉਨ੍ਹਾਂ 'ਚੋਂ 20 ਬੱਚਿਆਂ ਨੇ 90% ਤੋਂ ਵੱਧ ਅੰਕ ਪਰਾਪਤ ਕੀਤੇ ਅਤੇ ਬਾਕੀ ਬੱਚਿਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਬੋਰਡ ਦੁਆਰਾ ਐਲਾਨੇੇ ਗਏ ਨਤੀਜੇ ਵਿੱਚੋਂ ਐਲੀਨਪ੍ਰੀਤ ਕੌਰ ਨੇ 556/600 (93% ਅੰਕ), ਜੈਸਮੀਨ ਕੌਰ ਨੇ 554/600 (92% ਅੰਕ) ਅਤੇ ਮਨਸੀਰਤ ਕੌਰ ਅਤੇ ਹਰਨੂਰਪ੍ਰੀਤ ਕੌਰ ਨੇ 554/600 (91% ਅੰਕ) ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਸ: ਗੁਰਜੀਤ ਸਿੰਘ ਸੇਖੋਂ ਨੇ ਮਿਹਨਤੀ ਸਟਾਫ ਅਤੇ ਬੱਚਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਸਟਾਫ 'ਚ ਅਜਮੇਲ ਸਿੰਘ, ਦਰਸ਼ਨ ਸ਼ਰਮਾ, ਮਨਦੀਪ ਕੌਰ, ਰੁਪਿੰਦਰ ਕੌਰ, ਸੰਦੀਪ ਕੌਰ ਰਣਜੀਤ ਕੌਰ, ਸੰਦੀਪ ਕੌਰ, ਪਰਵਿੰਦਰ ਕੌਰ, ਰਮਨਦੀਪ ਕੌਰ ਅਤੇ ਕੰਵਲਪ੍ਰੀਤ ਕੌਰ ਸ਼ਾਮਿਲ ਹਾਜ਼ਰ ਸਨ | ਪਿ੍ੰਸੀਪਲ ਸਾਹਿਬ ਨੇ ਬੱਚਿਆਂ ਅਤੇ ਮਾਪਿਆਂ ਨੂੰ ਸ਼ੁਭ ਇੱਛਾਵਾਂ ਦਿਤੀਆਂ ਅਤੇ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਪੁਰਾਣਾ ਸ਼ਾਲਾ 'ਚ ਪੈਨਸ਼ਨਰਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਅਮਰ ਪਬਲਿਕ ਸਕੂਲ ਖੱਬੇ ਰਾਜਪੂਤਾਂ ਦਾ ਨਤੀਜਾ ਸ਼ਾਨਦਾਰ <br/>
Ad Position 24