ਰਈਆ, 17 ਅਪ੍ਰੈਲ (ਸ਼ਰਨਬੀਰ ਸਿੰਘ ਕੰਗ)-ਗੁਰਦੁਆਰਾ ਬਾਬਾ ਬੀਰ ਸਿੰਘ ਸ਼ਹੀਦ ਪਿੰਡ ਏਕਲ ਗੱਡਾ ਵਿਖੇ ਬਾਬਾ ਜੱਸਾ ਸਿੰਘ, ਦਲੀਪ ਸਿੰਘ ਏਕਲ ਗੱਡਾ, ਗੁਰਦੁਆਰਾ ਪ੍ਰਧਾਨ ਬਾਬਾ ਹਰਦਿਆਲ ਸਿੰਘ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਬਲਵਿੰਦਰ ਸਿੰਘ ਦੀ ਮਿਹਨਤ ਸਦਕਾ ਪਿੰਡ ਏਕਲ ਗੱਡਾ ਦੀ ਸੰਗਤ ਦੇ ਸਹਿਯੋਗ ਨਾਲ ਬੀਤੇ ਦਿਨ ਸੰਪਤ ਅਖੰਡ ਪਾਠ ਕਰਵਾਇਆ ਤੇ ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਬਿਬੇਕ ਸਿੰਘ ਨਾਨਕਸਰ ਜੰਡਿਆਲਾ ਗੁਰੂ ਵਾਲੇ ਤੇ ਬਾਬਾ ਰਮਨਜੀਤ ਸਿੰਘ ਨਾਨਕਸਰ ਵਾਲਿਆਂ ਨੇ ਉੱਚੇਚੇ ਤੌਰ 'ਤੇ ਪੁਹੰਚੇ | ਇਸ ਮੌਕੇ ਬਾਬਾ ਸਿਮਰਨ ਜੀਤ ਸਿੰਘ ਦੇ ਜਥੇ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਖਾਲਸਾ ਦੀ ਪਾਰਟੀ ਅਕਾਲੀ ਦਲ 'ਵਾਰਿਸ ਪੰਜਾਬ ਦੇ' ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਸਰਬਜੀਤ ਸਿੰਘ ਖਾਨਪੁਰ, ਸਰਕਲ ਪ੍ਰਧਾਨ ਬਲਕਾਰ ਸਿੰਘ ਤੱਖਤੂ ਚੱਕ, ਸਰਕਲ ਪ੍ਰਧਾਨ ਪਵਨਦੀਪ ਸਿੰਘ ਏਕਲਗੱਡਾ, ਸਰਕਲ ਪ੍ਰਧਾਨ ਜਗਦੀਪ ਸਿੰਘ ਨਾਗੋਕੇ, ਜ਼ਿਲ੍ਹਾ ਸੀਨੀ: ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਮੋਕੇ, ਸਰਕਲ ਪ੍ਰਧਾਨ ਦਿਲਬਾਗ ਸਿੰਘ ਮੀਆਂਵਿੰਡ, ਮਨਜਿੰਦਰ ਸਿੰਘ ਰਾਮਪੁਰ, ਸੁੱਖਜੀਤ ਸਿੰਘ ਗਿੱਲ ਖਾਨਪੁਰ ਅਤੇ ਹਲਕੇ ਦੀ ਸਮੁੱਚੀ ਟੀਮ ਵਲੋਂ ਹਾਜ਼ਰੀ ਲਗਵਾਈ ਗਈ | ਇਸ ਮੌਕੇ ਬਾਬਾ ਜੱਸਾ ਸਿੰਘ, ਦਲੀਪ ਸਿੰਘ ਏਕਲ ਗੱਡਾ ਵਲੋਂ ਸਰਬਜੀਤ ਸਿੰਘ ਖਾਨਪੁਰ ਤੇ ਨਾਲ ਆਈ ਟੀਮ ਨੂੰ ਸਨਮਾਨਿਤ ਕੀਤਾ |