ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਸਰਵਾਈਕਲ ਕੈਂਸਰ ਜਾਗਰੂਕਤਾ ਲਈ ਫੁਲਕਾਰੀ ਵੁਮੈਨ ਆਫ ਅੰਮਿ੍ਤਸਰ ਵਲੋਂ 5ਵਾਂ ਟੀਲਾਥਾਨ 2026 ਅੱਜ ਦੁਸ਼ਹਿਰਾ ਗਰਾਊਾਡ, ਰਣਜੀਤ ਐਵੇਨਿਊ, ਅੰਮਿ੍ਤਸਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ 3,000 ਤੋਂ ਵੱਧ ਦੌੜਾਕਾਂ ਨੇ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਦੀ ਭੰਗੜਾ ਟੀਮ ਦੀ ਸੱਭਿਆਚਾਰਕ ਪੇਸ਼ਕਸ਼ ਨਾਲ ਹੋਈ, ਜਿਸ ਤੋਂ ਬਾਅਦ ਡਾਂਸ ਫੈਕਟਰੀ, ਬੂਟ ਕੈਂਪ ਫੈਕਟਰੀ ਅਤੇ ਪ੍ਰਹੇਜ਼ ਫਿਟ ਵਲੋਂ ਵਾਰਮ-ਅੱਪ ਸੈਸ਼ਨ ਕਰਵਾਏ ਗਏ | ਇਸ ਮੌਕੇ ਅਬਲੂ ਰਾਜੇਸ਼ ਕੁਮਾਰ ਨੇ ਦੋਵੇਂ ਪੈਰਾਂ 'ਚ ਕਿ੍ਤਿ੍ਮ ਅੰਗਾਂ ਨਾਲ ਦੌੜ 'ਚ ਭਾਗ ਲੈ ਕੇ ਪ੍ਰੇਰਣਾਦਾਇਕ ਉਦਾਹਰਨ ਪੇਸ਼ ਕੀਤੀ | 10 ਕਿਲੋਮੀਟਰ ਦੌੜ ਨੂੰ ਜਨਰਲ ਆਫਿਸਰ ਕਮਾਂਡਿੰਗ ਜਨਰਲ ਸੇਸ਼ਾਦਰੀ ਵਲੋਂ ਹਰੀ ਝੰਡੀ ਦਿਖਾਈ ਗਈ |5 ਕਿਲੋਮੀਟਰ ਦੌੜ ਦਾ ਸ਼ੁਭਆਰੰਭ ਕੈਬਨਿਟ ਮੰਤਰੀ ਹਰਭਜਨ ਸਿੰਘ ਵਲੋਂ ਕੀਤਾ ਗਿਆ |3 ਕਿਲੋਮੀਟਰ ਦੌੜ ਨੂੰ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਅਤੇ 1 ਕਿਲੋਮੀਟਰ ਜਾਗਰੂਕਤਾ ਵਾਕ ਨੂੰ ਏ. ਡੀ. ਸੀ. ਰੋਹਿਤ ਗੁਪਤਾ ਵਲੋਂ ਰਵਾਨਾ ਕੀਤਾ ਗਿਆ | ਇਸ ਪ੍ਰੋਗਰਾਮ ਵਿਚ 14 ਤੋਂ ਵੱਧ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਦੀ ਭਾਗੀਦਾਰੀ ਰਹੀ | ਇਨਾਮ ਵੰਡ ਸਮਾਗਮ ਦੌਰਾਨ ਵੱਖ-ਵੱਖ ਸ਼੍ਰੇਣੀਆਂ 'ਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਦੌਰਾਨ 1 ਕਿਲੋਮੀਟਰ ਜਾਗਰੂਕਤਾ ਵਾਕ 'ਚ ਹਿਮਾਂਸ਼ੂ ਅਤੇ ਮਨਸੀਰਤ ਕੌਰ, 3 ਕਿ: ਮੀ: ਕਮਿਊਨਿਟੀ ਫਨ ਰਨ 'ਚ ਗੁਰਲਾਲ ਸਿੰਘ ਅਤੇ ਅਮਿ੍ਤ, 5 ਕਿ: ਮੀ: ਫਿਟਨੈੱਸ ਰਨ 'ਚ ਭਰਤਵਾਜ ਨੰਦਨ ਅਤੇ ਜੈਸਮੀਨ ਕੌਰ, 10 ਕਿ: ਮੀ: ਸੇਵਾ ਸ਼੍ਰੇਣੀ 'ਚ ਜਸਪਾਲ ਸਿੰਘ ਅਤੇ 10 ਕਿ: ਮੀ: ਜਨਰਲ ਸ਼੍ਰੇਣੀ 'ਚ ਗਗਨਦੀਪ ਅਤੇ ਸੀਮਾ ਦੇਵੀ ਜੇਤੂ ਰਹੇ | ਇਸ ਪ੍ਰੋਗਰਾਮ ਦੀ ਅਗਵਾਈ ਰੇਸ ਡਾਇਰੈਕਟਰ ਸ਼ੀਤਲ ਸੋਹਲ, ਟੀਨਾ ਅਗਰਵਾਲ ਅਤੇ ਕਨਿਕਾ ਮਹਿਰਾ ਵਲੋਂ ਕੀਤੀ ਗਈ, ਜਿਨ੍ਹਾਂ ਨੂੰ ਸੰਸਥਾਪਕ ਪ੍ਰਨੀਤ ਬੱਬਰ, ਪਿ੍ਯੰਕਾ ਗੋਇਲ ਅਤੇ ਗਾਇਤਰੀ ਖੰਨਾ ਵਲੋਂ ਮਾਰਗਦਰਸ਼ਨ ਪ੍ਰਾਪਤ ਹੋਇਆ | ਮੈਡੀਕਲ ਸਹੂਲਤਾਂ ਅਮਨਦੀਪ ਉਜਾਲਾ ਸਿਗਨਸ ਹਸਪਤਾਲ ਅਤੇ ਸਿਵਲ ਸਰਜਨ ਦਫ਼ਤਰ ਵਲੋਂ ਉਪਲਬੱਧ ਕਰਵਾਈਆਂ ਗਈਆਂ |