27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਜਪਾਨ ਦੀ ਹੋਰਿਬਾ ਇੰਡਸਟਰੀ-ਸਪਾਂਸਰਡ ਰਿਸਰਚ ਪ੍ਰਾਜੈਕਟ <br/>

Ad Position 21
No active advertisement
ਪ੍ਰੋ: ਕਰਮਜੀਤ ਸਿੰਘ, ਪ੍ਰੋ. ਪ੍ਰਤਾਪ ਕੁਮਾਰ ਪਾਤੀ | <br/> 23-04-2026
ਅੰਮਿ੍ਤਸਰ, 22 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਇਕ ਹੋਰ ਵੱਡੀ ਅੰਤਰਰਾਸ਼ਟਰੀ ਉਪਲਬਧੀ ਹਾਸਿਲ ਕਰਦਿਆ ਬਾਇਓਟੈਕਨਾਲੋਜੀ ਵਿਭਾਗ ਨੂੰ ਜਪਾਨ ਦੀ ਪ੍ਰਸਿੱਧ ਕੰਪਨੀ ਹੋਰਿਬਾ ਲਿਮਿਟਿਡ ਜਪਾਨ ਵਲੋਂ 22 ਲੱਖ ਦਾ ਇੰਡਸਟਰੀ-ਸਪਾਂਸਰਡ ਰਿਸਰਚ ਪ੍ਰਾਜੈਕਟ ਪ੍ਰਦਾਨ ਕੀਤਾ ਗਿਆ ਹੈ | ਇਸ ਪ੍ਰਾਜੈਕਟ ਅਧੀਨ ਹੋਰਿਬਾ ਵਲੋਂ ਤਿਆਰ ਕੀਤੀ ਗਈ ਤੇਜ਼ ਕੀਟਨਾਸ਼ਕ ਜਾਂਚ ਕਿੱਟ ਦੀ ਕਾਰਗੁਜ਼ਾਰੀ, ਸਹੀਪਨ ਅਤੇ ਸੰਵੇਦਨਸ਼ੀਲਤਾ ਦੀ ਜਾਂਚ ਜ਼ਮੀਨੀ ਪੱਧਰ 'ਤੇ ਪੰਜਾਬ 'ਚ ਕੀਤੀ ਜਾਵੇਗੀ | ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੀ ਇਨੋਵੇਸ਼ਨ-ਅਧਾਰਿਤ ਰਿਸਰਚ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਕਿਸਾਨਾਂ ਲਈ ਬਹੁਤ ਫਾਇਦਾਮੰਦ ਸਾਬਤ ਹੋਵੇਗਾ ਕਿਉਂਕਿ ਇਸ ਨਾਲ ਖੇਤਾਂ ਵਿੱਚ ਹੀ ਕੀਟਨਾਸ਼ਕ ਅਵਸ਼ੇਸ਼ਾਂ ਦੀ ਤੁਰੰਤ ਜਾਂਚ ਸੰਭਵ ਹੋ ਸਕੇਗੀ | ਪੰਜਾਬ ਵਿਚ ਕੀਟਨਾਸ਼ਕਾਂ ਦੀ ਵੱਧ ਵਰਤੋਂ ਕਾਰਨ ਖਾਦ ਸੁਰੱਖਿਆ ਅਤੇ ਮਨੁੱਖੀ ਸਿਹਤ ਲਈ ਚੁਣੌਤੀਆਂ ਪੈਦਾ ਹੋ ਰਹੀਆਂ ਹਨ | ਮੌਜੂਦਾ ਜਾਂਚ ਪ੍ਰਣਾਲੀਆਂ ਮਹਿੰਗੀਆਂ ਅਤੇ ਸਮੇਂ ਲੈਣ ਵਾਲੀਆਂ ਹਨ, ਜਿਸ ਕਰਕੇ ਕਿਸਾਨ ਪੱਧਰ 'ਤੇ ਇਹ ਸਹੂਲਤ ਉਪਲਬਧ ਨਹੀਂ | ਇਹ ਨਵੀਂ ਤਕਨਾਲੋਜੀ ਇਸ ਖਾਮੀ ਨੂੰ ਪੂਰਾ ਕਰੇਗੀ | ਇਸ ਪ੍ਰੋਜੈਕਟ ਨਾਲ ਕਿਸਾਨ ਆਪਣੀ ਫਸਲ ਦੀ ਗੁਣਵੱਤਾ ਦੀ ਜਾਂਚ ਖੁਦ ਕਰ ਸਕਣਗੇ, ਜਿਸ ਨਾਲ ਮਾਰਕੀਟ ਵਿੱਚ ਭਰੋਸਾ ਵਧੇਗਾ ਅਤੇ ਵਧੀਆ ਮੁੱਲ ਮਿਲੇਗਾ | ਇਹ ਪ੍ਰੋਜੈਕਟ ਯੂਨੀਵਰਸਿਟੀ ਦੇ ਬਾਇਓਟੈਕਨੋਲੋਜੀ ਵਿਭਾਗ ਵਿੱਚ ਪ੍ਰੋ. ਪ੍ਰਤਾਪ ਕੁਮਾਰ ਪਾਤੀ (ਪਿ੍ੰਸੀਪਲ ਇਨਵੈਸਟਿਗੇਟਰ) ਅਤੇ ਡਾ. ਨਵਦੀਪ ਕੌਰ (ਕੋ-ਪਿ੍ੰਸੀਪਲ ਇਨਵੈਸਟਿਗੇਟਰ) ਦੀ ਅਗਵਾਈ ਹੇਠ ਚਲਾਇਆ ਜਾਵੇਗਾ | ਇਸ ਰਾਹੀਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਕੀਟਨਾਸ਼ਕ ਅਵਸ਼ੇਸ਼ਾਂ ਬਾਰੇ ਮਹੱਤਵਪੂਰਨ ਡਾਟਾ ਇਕੱਠਾ ਕੀਤਾ ਜਾਵੇਗਾ, ਜੋ ਨੀਤੀ ਨਿਰਧਾਰਕਾਂ ਲਈ ਲਾਭਕਾਰੀ ਸਾਬਤ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਜਪਾਨ ਦੀ ਹੋਰਿਬਾ ਇੰਡਸਟਰੀ-ਸਪਾਂਸਰਡ ਰਿਸਰਚ ਪ੍ਰਾਜੈਕਟ <br/> ਅਗਲੀ ਖ਼ਬਰ ਡੀ. ਏ. ਵੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਵਿਗਿਆਨ ਪ੍ਰਦਰਸ਼ਨੀ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24