27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਾਨਵ ਅਧਿਕਾਰ ਕਮੇਟੀ ਨੇ ਨਸ਼ਿਆਂ ਖ਼ਿਲਾਫ ਰੈਲੀ ਕੱਢੀ <br/>

Ad Position 21
No active advertisement
ਅਜੀਤ ਡੈਸਕ 23-04-2026
ਛੇਹਰਟਾ, 22 ਅਪ੍ਰੈਲ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਦੇ ਤਹਿਤ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵਲੋਂ ਰੈਲੀਕੱਢੀ ਗਈ ਜਿਸ ਦੀ ਪ੍ਰਧਾਨਗੀ ਆਟੋ ਯੂਨੀਅਨ ਦੇ ਪ੍ਰਧਾਨ ਸ਼ਿਵ ਕੁਮਾਰ ਮਿੱਠੂ ਅਤੇ ਸੁਨੀਲ ਮੋਹਰਿਆਂ ਨੇ ਕੀਤੀ | ਰੈਲੀ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਗਠਨ ਦੇ ਕੌਮੀ ਪ੍ਰਧਾਨ ਡਾਕਟਰ ਹਰੀਸ਼ ਸ਼ਰਮਾ ਹੀਰਾ ਛੇਹਰਟਾ ਨੇ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਖਿਲਾਫ ਮੁਹਿਮ ਚਲਾਈ ਹੋਈ ਹੈ ਉਸ ਵਿਚ ਸੂਬੇ ਦੇ ਲੋਕਾਂ ਨੂੰ ਵੀ ਸਹਿਯੋਗ ਕਰਨ ਦੀ ਲੋੜ ਹੈ ਤਾਂ ਜੋ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਸੰਗਠਨ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਜਾਰੀ ਰੱਖੇਗਾ ਅਤੇ ਨਸ਼ੇ ਦਾ ਡੱਟ ਕੇ ਵਿਰੋਧ ਕਰੇਗਾ | ਉਨ੍ਹਾਂ ਕਿਹਾ ਕਿ ਉਹ ਨਸ਼ੇ ਦੇ ਦੁਸ਼ਟ ਪ੍ਰਭਾਵਾਂ ਪ੍ਰਤੀ ਨੌਜਵਾਨਾਂ ਨੂੰ ਹਮੇਸ਼ਾ ਜਾਗਰੂਕ ਕਰਦਾ ਰਹੇਗਾ | ਇਸ ਮੌਕੇ ਕੁਲਦੀਪ ਅਰੋੜਾ, ਦਲਿਤ ਸੁਰਕਸ਼ਾ ਸੈਨਾ ਦੇ ਕੌਮੀ ਪ੍ਰਧਾਨ ਰਾਹੁਲ ਮਲਿਕ, ਬੱਬਾ ਪ੍ਰਧਾਨ ਗੁਰੂ ਨਾਨਕਪੁਰਾ, ਸੰਗਠਨ ਦੀ ਮਹਿਲਾ ਵਿੰਗ ਪ੍ਰਧਾਨ ਗੀਤਾ ਗਿੱਲ, ਬਲਵਿੰਦਰ ਕੌਰ, ਰੀਆ ਠਾਕੁਰ, ਸੂਰਜ ਸ਼ਰਮਾ, ਬਲਵਿੰਦਰ ਸਿੰਘ, ਅਸ਼ਵਨੀ ਕੁਮਾਰ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ ਖਾਲਸਾ, ਬਲਵਿੰਦਰ ਫੌਜੀ, ਵਿੱਕੀ, ਲੱਕੀ ਪ੍ਰਧਾਨ, ਜੀਤਾ ਪ੍ਰਧਾਨ ਸਮੇਤ ਵੱਡੀ ਗਿਣਤੀ ਦੇ ਵਿਚ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਦੇ ਗਰਲਜ਼ ਹੋਸਟਲ ਵਲੋਂ 'ਪਰਵਾਜ਼ ਹੋਸਟਲ ਨਾਈਟ' ਕਰਵਾਈ <br/> ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਿਆ ਜਪਾਨ ਦੀ ਹੋਰਿਬਾ ਇੰਡਸਟਰੀ-ਸਪਾਂਸਰਡ ਰਿਸਰਚ ਪ੍ਰਾਜੈਕਟ <br/>
Ad Position 24