ਚੱਬਾ, 8 ਮਈ (ਜੱਸਾ ਅਣਜਾਣ)-ਪਿੰਡ ਵਰਪਾਲ ਕਲਾਂ ਦੇ ਮੌਜੂਦਾ ਸਰਪੰਚ ਸਰਦੂਲ ਸਿੰਘ ਫੌਜੀ ਵਲੋਂ ਆਪਣੇ ਗ੍ਰਹਿ ਵਿਖੇ ਇਕ ਸਾਦੇ ਪ੍ਰੋਗਰਾਮ ਤਹਿਤ ਰੱਖੀ ਗਈ ਚਾਹ ਪਾਰਟੀ ਜਿਸ ਵਿਚ ਹਲਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਵਿਸ਼ੇਸ਼ ਸ਼ਿਰਕਤ ਤੇ ਉਨ੍ਹਾਂ ਨਾਲ ਸਰਪੰਚ ਪ੍ਰੀਤ ਸਿੰਘ ਗਿੱਲ ਵਰਪਾਲ, ਸਰਪੰਚ ਪਰਿਲਾਹਦ ਸਿੰਘ ਵਰਪਾਲ ਬਾਬਾ ਫੌਜਾ ਸਿੰਘ ਵਾਲਾ, ਸਰਪੰਚ ਕੇਵਲ ਸਿੰਘ ਵਰਪਾਲ ਖੁਰਦ, ਸਰਪੰਚ ਪ੍ਰਤਾਪ ਸਿੰਘ ਚੱਬਾ, ਸੰਮਤੀ ਮੈਂਬਰ ਸਟਾਲਣਜੀਤ ਸਿੰਘ ਚੱਬਾ, ਸੰਮਤੀ ਮੈਂਬਰ ਪ੍ਰਤਾਪ ਸਿੰਘ ਬਿੱਟੂ ਵਰਪਾਲ ਅਤੇ ਪੰਚਾਂ ਨੇ ਵੀ ਹਾਜ਼ਰੀ ਲਗਵਾਈ | ਉਪਰੰਤ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਦੇ ਸਰਪੰਚਾਂ ਵਲੋਂ ਹਲਕੇ ਵਿਧਾਇਕ ਨੂੰ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਮੰਗ ਪੱਤਰ ਦਿੱਤਾ | ਇਸ ਮੌਕੇ ਵਿਧਾਇਕ ਨੇ ਮੁਸ਼ਕਿਲਾਂ ਸੁਣ ਕੇ ਕਿਹਾ ਕਿ ਇਨ੍ਹਾਂ ਪਿੰਡਾਂ ਜਲਦੀ ਨੁਹਾਰ ਬਦਲੀ ਜਾਵੇਗੀ ਤੇ ਸਭ ਮੁਸ਼ਕਿਲਾਂ ਹੱਲ ਕਰਵਾਈਆਂ ਜਾਣਗੀਆਂ ਬਸ ਥੋੜਾ ਟਾਇਮ ਦਿਓ | ਇਸ ਮੌਕੇ ਸਰਪੰਚ ਸਰਦੂਲ ਸਿੰਘ ਫੌਜੀ ਵਲੋਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਸਮੇਤ ਸਰਪੰਚਾਂ, ਪੰਚਾਂ ਤੇ ਮੋਹਤਬਰਾਂ ਨੂੰ ਗੁਰੂ ਬਖ਼ਸ਼ਿਸ਼ ਸਿਰਪਾਓ ਨਾਲ ਸਨਮਾਨਿਤ ਕੀਤਾ | ਇਸ ਮੌਕੇ ਗੱਜਣ ਸਿੰਘ ਗਿੱਲ, ਗ੍ਰੰਥੀ ਪੰਜਾਬ ਸਿੰਘ, ਪ੍ਰਧਾਨ ਸਰਵਣ ਸਿੰਘ, ਲਾਲੀ ਬਿਲਡਿੰਗ ਮਟੀਰੀਅਲ ਵਾਲੇ, ਗੁਰਿੰਦਰ ਸਿੰਘ ਪੰਚ, ਹੀਰਾ ਸਿੰਘ ਪੰਚ, ਗੁਰਮੇਜ ਸਿੰਘ ਪੰਚ, ਸੁਖਵਿੰਦਰ ਸਿੰਘ ਕਾਕਾ, ਭੱਲਾ ਸਿੰਘ ਸਿਪਾਹੀ, ਲਖਵਿੰਦਰ ਸਿੰਘ ਪੰਚ, ਬਾਬਾ ਟਿੰਮੀ ਸਿੰਘ ਪਹਿਲਵਾਨ, ਮਨਜੀਤ ਸਿੰਘ ਮੋਤੀ, ਬੀਬੀ ਕੁਲਜੀਤ ਕੌਰ ਪੰਚ, ਬੀਬੀ ਗੁਰਮੀਤ ਕੌਰ ਪੰਚ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਿਰ ਸਨ |
ਵਿਧਾਇਕ ਰਮਦਾਸ ਨੇ ਸੁਣੀਆਂ ਪਿੰਡ ਵਰਪਾਲ ਦੀਆਂ ਮੁਸ਼ਕਿਲਾਂ <br/>
ਅਜੀਤ ਡੈਸਕ
09-05-2026