18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਤੋਂ ਚੋਰਾਂ ਵਲੋਂ ਐਕਟਿਵਾ ਚੋਰੀ

Ad Position 21
No active advertisement
ਅਜੀਤ ਡੈਸਕ 09-05-2026
ਚੱਬਾ, 8 ਮਈ (ਜੱਸਾ ਅਣਜਾਣ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ (ਬਾਬੇ ਸ਼ਹੀਦਾਂ) ਰੋਜ਼ਾਨਾ ਦੀ ਤਰ੍ਹਾਂ ਮੱਥਾ ਟੇਕਣ ਗਏ ਸ਼ਰਧਾਲੂ ਦੀ ਐਕਟਿਵਾ ਚੋਰੀ ਹੋਣ ਦਾ ਸਮਚਾਰ ਪ੍ਰਾਪਤ ਹੋਇਆ ਹੈ | ਇਸ ਚੋਰੀ ਹੋਈ ਐਕਟਿਵਾ ਬਾਰੇ ਗੁਰਦੇਵ ਸਿੰਘ ਵਾਸੀ ਵਰਪਾਲ ਕਲਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਵਿਖੇ ਨਤਮਸਤਕ ਹੋਣ ਜਾਂਦੇ ਹਨ | ਅੱਜ ਉਹ ਆਪਣੀ ਐਕਟਿਵਾ ਜਿਸ ਦਾ ਨੰਬਰ ਪੀ. ਬੀ. 02-ਸੀ. ਵੀ. 7188 ਹੈ | ਉਸ ਨੂੰ ਬਾਹਰਵਾਰ ਜੋੜਾ ਘਰ ਦੇ ਸਾਹਮਣੇ ਲਾ ਕੇ ਸਮਾਂ ਸ਼ਾਮ ਚਾਰ ਵੱਜ ਕੇ ਦਸ ਮਿੰਟ ਦਾ ਸੀ | ਆਪ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਚਲੇ ਗਏ | ਜਦ ਉਹ ਵਾਪਿਸ ਆਏ ਤਾਂ ਉਥੇ ਐਕਟਿਵਾ ਨਜ਼ਰ ਨਹੀਂ ਆਈ | ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚੋਰ ਚੋਰੀ ਕਰਦਾ ਨਜ਼ਰ ਆ ਰਿਹਾ ਹੈ | ਪਰ ਉਸ ਦਾ ਚੇਹਰਾ ਸਾਫ ਨਜ਼ਰ ਨਹੀਂ ਆ ਰਿਹਾ | ਇਥੇ ਹੀ ਬਸ ਨਹੀਂ ਅੱਜ ਦੋ ਹੋਰ ਸ਼ਰਧਾਲੂਆਂ ਦੀਆਂ ਐਕਟਿਵਾ ਚੋਰੀ ਹੋਈਆਂ ਹਨ | ਇਸ ਚੋਰੀ ਹੋਈ ਐਕਟਿਵਾ ਬਾਰੇ ਨਾਲ ਲੱਗਦੇ ਪੁਲਿਸ ਥਾਣਾ ਸੀ. ਡਵੀਜ਼ਨ ਵਿਖੇ ਐੱਫ. ਆਈ. ਆਰ ਦਰਜ ਕਰਵਾ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ਅਗਲੀ ਖ਼ਬਰ ਫਰਦ ਕੇਂਦਰਾਂ ਦੀ ਹੜਤਾਲ ਦੂਜੇ ਦਿਨ 'ਚ ਦਾਖ਼ਲ, ਲੋਕ ਹੋਏ ਖੱਜਲ ਖੁਆਰ <br/>
Ad Position 24