03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਰਯਾਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਨਰਸਰੀ ਦਾ ਦੌਰਾ <br/>

Ad Position 21
No active advertisement
ਨਰਸਰੀ ਦਾ ਦੌਰਾ ਕਰਨ ਮੌਕੇ ਰਯਾਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ | ਤਸਵੀਰ : ਨਿਰਮਲ ਸਟੂਡੀਓ <br/> 12-05-2026
ਅੰਮਿ੍ਤਸਰ, 11 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਰਯਾਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ. ਐੱਫ. ਪਿੰਟੋ ਅਤੇ ਮੈਨੇਜਿੰਗ ਡਾਇਰੈਕਟਰ ਡਾ. ਗ੍ਰੇਸ ਪਿੰਟੋ ਦੀ ਅਗਵਾਈ ਹੇਠ ਸੀ. ਬੀ. ਐੱਸ. ਈ. ਕੌਸ਼ਲ ਬੋਧ ਗਤੀਵਿਧੀ ਦੇ ਅਧੀਨ ਜਮਾਤ ਸੱਤਵੀਂ ਦੇ 21 ਵਿਦਿਆਰਥੀਆਂ ਨੇ ਜੀਵਨ ਕੌਸ਼ਲ ਅਤੇ ਵਾਤਾਵਰਨ ਜਾਗਰੂਕਤਾ ਵਿਕਸਿਤ ਕਰਨ ਦੇ ਉਦੇਸ਼ ਨਾਲ ਆਯੋਜਿਤ ਇਕ ਅਨੁਭਵਾਤਮਕ ਸਿੱਖਣ ਪ੍ਰੋਗਰਾਮ ਦੇ ਤਹਿਤ ਇਕ ਨਰਸਰੀ ਦਾ ਦੌਰਾ ਕੀਤਾ | ਇਸ ਦੌਰੇ ਨਾਲ ਵਿਦਿਆਰਥੀਆਂ ਨੂੰ ਪੌਦਿਆਂ ਦੀ ਦੇਖਭਾਲ, ਬਾਗਬਾਨੀ ਤਕਨੀਕਾਂ ਅਤੇ ਪਾਰਿਸਥਿਤਿਕ ਸੰਤੁਲਨ ਬਣਾਈ ਰੱਖਣ ਵਿਚ ਹਰਿਆਲੀ ਦੇ ਮਹੱਤਵ ਬਾਰੇ ਵਿਹਾਰਕ ਗਿਆਨ ਪ੍ਰਾਪਤ ਹੋਇਆ | ਇਸ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਕਿਸਮਾਂ ਦੇ ਪੌਦਿਆਂ ਦਾ ਨਿਰੀਖਣ ਕੀਤਾ, ਬੀਜ ਬੋਣ, ਸਿੰਚਾਈ ਵਿਧੀਆਂ ਅਤੇ ਇਕ ਸਿਹਤਮੰਦ ਨਰਸਰੀ ਨੂੰ ਬਣਾਈ ਰੱਖਣ ਵਿਚ ਸ਼ਾਮਿਲ ਪੋਸ਼ਣ ਪ੍ਰਕਿਰਿਆ ਬਾਰੇ ਸਿੱਖਿਆ | ਪਿ੍ੰਸੀਪਲ ਕੰਚਨ ਮਲਹੋਤਰਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਵਿਹਾਰਕ ਅਨੁਭਵ ਪ੍ਰਾਪਤ ਕਰਨ ਵਿਚ ਮਦਦ ਕਰਦੀਆਂ ਹਨ, ਨਾਲ ਹੀ ਕਲਾਸ ਤੋਂ ਪਰੇ ਵਾਤਾਵਰਨ ਚੇਤਨਾ ਅਤੇ ਵਿਹਾਰਕ ਕੌਸ਼ਲ ਨੂੰ ਵਧਾਵਾ ਦਿੰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਸਕੂਲ ਸਿੱਖਿਆ ਨੂੰ ਪਹਿਲਾ ਸਥਾਨ ਹਾਸਿਲ ਹੋਣ 'ਤੇ ਪ੍ਰੋ. ਚਾਵਲਾ ਵਲੋਂ ਖੁਸ਼ੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਇਨਕਲਾਬੀ ਸਾਹਿਤਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦੀ ਮੌਤ 'ਤੇ ਦੁੱਖ ਦਾ ਇਜ਼ਹਾਰ <br/>
Ad Position 24