03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪ੍ਰਾਚੀਨ ਸਿੱਧਪੀਠ ਮਾਤਾ ਸ੍ਰੀ ਭੱਦਰਕਾਲੀ ਮੇਲੇ ਦੀ ਹਵਨ ਯੱਗ ਨਾਲ ਕੀਤੀ ਆਰੰਭਤਾ <br/>

Ad Position 21
No active advertisement
ਪ੍ਰਾਚੀਨ ਸਿੱਧਪੀਠ ਮਾਤਾ ਸ੍ਰੀ ਭੱਦਰਕਾਲੀ ਮੰਦਰ 'ਚ ਹਵਨ ਯੱਗ ਕਰਦੇ ਹੋਏ ਮਹੰਤ | ਤਸਵੀਰ : ਹਰਜੀਤ ਸਿੰਘ <br/> 12-05-2026
ਅੰਮਿ੍ਤਸਰ, 11 ਮਈ (ਰਾਜੇਸ਼ ਕੁਮਾਰ ਸ਼ਰਮਾ)-ਪ੍ਰਾਚੀਨ ਸਿੱਧਪੀਠ ਮਾਤਾ ਸ੍ਰੀ ਭੱਦਰਕਾਲੀ ਮੇਲੇ ਨੂੰ ਸਮਰਪਿਤ ਅੱਜ ਮੰਦਰ 'ਚ ਹਵਨ ਯੱਗ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਜਿਸ 'ਚ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਆਪਣੀ ਹਾਜ਼ਰੀ ਲਗਾਈ | ਇਸ ਸੰਬੰਧੀ ਮਹੰਤ ਸਤਪਾਲ ਸ਼ਰਮਾ, ਮਹੰਤ ਅਸ਼ਵਨੀ ਸ਼ਰਮਾ, ਮਹੰਤ ਵਿੱਕੀ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ੍ਰੀ ਭੱਦਰਕਾਲੀ ਦਾ ਮੇਲਾ ਮੁੱਖ ਤੌਰ 'ਤੇ 13 ਤੋਂ 15 ਮਈ ਤੱਕ ਚੱਲੇਗਾ, ਜਿਸਦੀ ਰਸਮੀ ਆਰੰਭਤਾ ਅੱਜ ਹਵਨ ਯੱਗ ਅਤੇ ਬ੍ਰਹਮ ਭੋਜ ਨਾਲ ਕੀਤੀ ਗਈ | ਉਨ੍ਹਾਂ ਕਿਹਾ ਕਿ 12 ਮਈ ਨੂੰ ਮਹਾਂਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ, ਜਿਸ ਵਿਚ ਪ੍ਰਸਿੱਧ ਭਜਨ ਮੰਡਲੀਆਂ ਮਹਾਂਮਾਈ ਦਾ ਗੁਣਗਾਣ ਕਰਨਗੀਆਂ | ਉਨ੍ਹਾਂ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੇਲੇ 'ਚ ਮਹਾਂਮਾਈ ਦਾ ਅਸ਼ੀਰਵਾਦ ਲੈਣ ਪਹੁੰਚਣ |

Ad Position 22
No active advertisement
ਪਿਛਲੀ ਖ਼ਬਰ ਐਕਸੈਲਸਮ ਹਾਈ ਸਕੂਲ ਵਿਚ ਕੌਮਾਂਤਰੀ ਮਾਂ ਦਿਵਸ ਉਤਸ਼ਾਹ ਨਾਲ ਮਨਾਇਆ <br/> ਅਗਲੀ ਖ਼ਬਰ ਪੰਜਾਬ ਦੀ ਸਕੂਲ ਸਿੱਖਿਆ ਨੂੰ ਪਹਿਲਾ ਸਥਾਨ ਹਾਸਿਲ ਹੋਣ 'ਤੇ ਪ੍ਰੋ. ਚਾਵਲਾ ਵਲੋਂ ਖੁਸ਼ੀ ਦਾ ਪ੍ਰਗਟਾਵਾ <br/>
Ad Position 24