07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਲੜਾਈ-ਝਗੜੇ 'ਚ ਭਗੌੜੇ ਤਿੰਨ ਦੋਸ਼ੀ ਕਾਬੂ <br/>

Ad Position 21
repet_subhas-goyals [Copy P29]
ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਕਾਬੂ ਕੀਤੇ ਗਏ ਦੋਸ਼ੀ, ਨਾਲ ਏ. ਐੱਸ. ਆਈ. ਜੀਵਨ ਸਿੰਘ, ਐੱਸ. ਆਈ. ਰਾਜੇਸ਼ ਕੁਮਾਰ ਅਤੇ ਹੌਲਦਾਰ ਸੁਖਰਾਜ ਸਿੰਘ | ਤਸਵੀਰ : ਗੁਰਨਾਮ ਸਿੰਘ ਬੁੱਟਰ <br/> 17-05-2026
ਸੁਲਤਾਨਵਿੰਡ, 16 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਲੜਾਈ ਝਗੜੇ ਦੌਰਾਨ ਸੱਟਾਂ ਮਾਰਨ ਵਾਲੇ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸੁਲਤਾਨਵਿੰਡ ਦੇ ਮੁੱਖ ਅਫ਼ਸਰ ਇੰਸਪੈਕਟਰ ਮੋਹਿਤ ਕੁਮਾਰ ਨੇ ਕਿ ਪਿਛਲੇ ਦਿਨੀ ਤਰਨਤਾਰਨ ਰੋਡ ਅੰਮਿ੍ਤਸਰ ਵਿਖੇ ਹੋਈ ਲੜਾਈ ਦੌਰਾਨ ਨੋਬਲਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਨੇ ਥਾਣਾ ਸੁਲਤਾਨਵਿੰਡ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਨੌਜਵਾਨਾਂ ਵਲੋਂ ਉਨ੍ਹਾਂ 'ਤੇ ਹਮਲਾ ਕਰਕੇ ਸੱਟਾਂ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਇਸੇ ਮਾਮਲਾ ਸੰਬੰਧੀ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰਕੇ ਏ. ਐੱਸ. ਆਈ. ਜੀਵਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਕੁਝ ਦੋਸ਼ੀਆਂ ਨੂੰ ਪੁਲਿਸ ਵਲੋਂ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਸੀ ਅਤੇ ਇਸੇ ਮਾਮਲੇ ਦੀ ਜਾਂਚ ਦੌਰਾਨ ਤਿੰਨ ਹੋਰ ਦੋਸ਼ੀ ਪਾਏ ਗਏ ਸਨ, ਜਿਨ੍ਹਾਂ ਨੂੰ ਅੱਜ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਪਿੰਡ ਸੁਲਤਾਨਵਿੰਡ ਤੇ ਆਸ-ਪਾਸ ਦੇ ਇਲਾਕਿਆਂ ਤੋਂ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਗੁਰਮੀਤ ਸਿੰਘ ਮੋਨੂੰ ਪੁੱਤਰ ਰਣਜੀਤ ਸਿੰਘ ਭਾਈ ਮੰਝ ਸਾਹਿਬ ਰੋਡ ਕੋਟ ਮਿੱਤ ਸਿੰਘ, ਕਮਲਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਕੋਹਲੂ ਵਾਲੀ ਗਲੀ ਗੁਰੂ ਰਾਮਸਰ ਰੋਡ ਅੰਮਿ੍ਤਸਰ ਅਤੇ ਮੋਹਿਤ ਕੁਮਾਰ ਪੁੱਤਰ ਸੁਨੀਲ ਕੁਮਾਰ ਵਾਸੀ ਪੱਤੀ ਬਲੋਚਾ ਦੀ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਛੇਹਰਟਾ ਅੰਮਿ੍ਤਸਰ ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਕੁਝ ਦਿਨ ਲਈ ਰਿਮਾਂਡ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਬੁੱਧੀਜੀਵੀਆਂ ਅਤੇ ਕਾਰਕੁੰਨਾਂ 'ਤੇ ਐੱਨ.ਐੱਸ.ਏ. ਲਗਾਉਣਾ ਸਿੱਧੀ ਤਾਨਾਸ਼ਾਹੀ-ਜਮਹੂਰੀ ਫਰੰਟ <br/> ਅਗਲੀ ਖ਼ਬਰ ਟਰਾਲੀ-ਮੋਟਰਸਾਈਕਲ ਹਾਦਸੇ 'ਚ ਪੁੱਤਰ ਦੀ ਮੌਕੇ 'ਤੇ ਅਤੇ ਪਿਤਾ ਦੀ ਹਸਪਤਾਲ 'ਚ ਮੌਤ <br/>
Ad Position 24