ਅੰਮਿ੍ਤਸਰ, 1 ਜੂਨ (ਹਰਮਿੰਦਰ ਸਿੰਘ)-ਸਥਾਨਕ ਆਰਟ ਗੈਲਰੀ ਵਿਖੇ ਪੇਂਟਿੰਗ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਕੀਤਾ ਗਿਆ | ਪ੍ਰਦਰਸ਼ਨੀ ਦੌਰਾਨ ਰੱਖੀਆਂ ਗਈਆਂ ਪੇਂਟਿੰਗਾਂ ਛੋਟੇ ਬੱਚਿਆਂ ਵਲੋਂ ਤਿਆਰ ਕੀਤੀਆਂ ਗਈਆਂ ਸਨ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਆਰਟ ਗੈਲਰੀ ਦੇ ਆਨਰੇਰੀ ਸਕੱਤਰ ਡਾ: ਪੀ. ਐੱਸ. ਗਰੋਵਰ ਨੇ ਦੱਸਿਆ ਕਿ ਆਰਟ ਗੈਲਰੀ ਵਲੋਂ ਹਰ ਸਾਲ ਸਮਰ ਕੈਂਪ ਲਗਾਇਆ ਜਾਂਦਾ ਹੈ | ਜਿਸ 'ਚ ਬੱਚਿਆਂ ਨੂੰ ਪੇਂਟਿੰਗ, ਡਰਾਇੰਗ, ਕੈਲੋਗ੍ਰਾਫੀ, ਡਾਂਸ, ਸੰਗੀਤ ਸਿੱਖਣ ਦਾ ਸੁਨਿਹਰੀ ਮੌਕਾ ਦਿੱਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਕੈਂਪ 'ਚ ਸਕੂਲਾਂ ਦੇ ਬੱਚੇ ਭਾਗ ਲੈਂਦੇ ਹਨ ਜਿਨ੍ਹਾਂ 'ਚ ਇਸ ਕੈਂਪ ਨੂੰ ਲੈ ਕੇ ਭਾਰੀ ਉਤਸ਼ਾਹ ਹੁੰਦਾ ਹੈ |