17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਜਵੇਂ ਪਾਤਿਸ਼ਾਹ ਨਾਲ ਸੰਬੰਧਿਤ ਦਰਸ਼ਨੀ ਡਿਉੜੀ ਦੀਆਂ ਕੰਧਾਂ ਅਤੇ ਛੱਤਾਂ 'ਤੇ ਕੀਤੀ ਖ਼ੂਬਸੂਰਤ ਮੀਨਾਕਾਰੀ ਹੋ ਰਹੀ ਨਸ਼ਟ <br/>

Ad Position 21
No active advertisement
ਗੁਰਦੁਆਰਾ ਦਰਸ਼ਨੀ ਡਿਉੜੀ ਦੀ ਹਾਲਤ ਬਿਆਨ ਕਰਦੀ ਤਸਵੀਰ | ਤਸਵੀਰ : ਹਰਜੀਤ ਸਿੰਘ <br/> 02-06-2026
ਅੰਮਿ੍ਤਸਰ, 1 ਜੂਨ (ਸੁਰਿੰਦਰ ਕੋਛੜ)-ਸਥਾਨਕ ਗੁਰੂ ਬਾਜ਼ਾਰ ਵਲੋਂ ਮਾਈ ਸੇਵਾ ਬਾਜ਼ਾਰ ਨੂੰ ਮੁੜਦੇ ਰਸਤੇ 'ਤੇ ਮੌਜੂਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਦਰਸ਼ਨੀ ਡਿਉੜੀ ਦੀਆਂ ਕੰਧਾਂ ਅਤੇ ਛੱਤਾਂ 'ਤੇ ਨੋਇਡਾ ਦੀ ਆਰਟ ਕੰਜ਼ਰਵੇਸ਼ਨ ਸਲਊਸ਼ਨ ਸੰਸਥਾ ਵਲੋਂ ਮਾਹਿਰਾਂ ਦੀ ਦੇਖ-ਰੇਖ 'ਚ ਕੀਤੀ ਖ਼ੂਬਸੂਰਤ ਮੀਨਾਕਾਰੀ ਰੱਖ-ਰਖਾਅ ਦੀ ਘਾਟ ਕਾਰਨ ਨਸ਼ਟ ਹੋ ਰਹੀ ਹੈ | ਇਸ ਦੇ ਇਲਾਵਾ ਡਿਉੜੀ ਦੀ ਡਾਟ 'ਚ ਆਈਆਂ ਦਰਾੜਾਂ ਵੀ ਡੂੰਘੀਆਂ ਪੈ ਚੁੱਕੀਆਂ ਹਨ | ਦੱਸਿਆ ਜਾਂਦਾ ਹੈ ਕਿ ਪਹਿਲਾਂ ਗੁਰਦੁਆਰਾ ਦਰਸ਼ਨੀ ਡਿਉੜੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਡਿਉੜੀ ਦੇ ਹੇਠਾਂ ਕੀਤਾ ਜਾਂਦਾ ਸੀ, ਪਰ ਹੁਣ ਪ੍ਰਕਾਸ਼ ਸਥਾਨ ਉੱਪਰੀ ਮੰਜ਼ਿਲ 'ਤੇ ਹੈ | ਜਿੱਥੇ ਜਾਣ ਲਈ ਡਿਉੜੀ ਦੇ ਇਕ ਪਾਸੇ ਛੋਟੀਆਂ ਤੇ ਤੰਗ ਪੌੜੀਆਂ ਬਣਾਈਆਂ ਗਈਆਂ ਹਨ | ਦੇਸ਼ ਦੀ ਵੰਡ ਅਤੇ ਉਸ ਦੇ ਲੰਬਾ ਸਮਾਂ ਬਾਅਦ ਤੱਕ ਵੀ ਉਕਤ ਇਤਿਹਾਸਕ ਡਿਉੜੀ 'ਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਦੇ ਬਾਅਦ ਸ੍ਰੀ ਹਰਿਮੰਦਰ ਸਾਹਿਬ 'ਚ ਹੋਣ ਵਾਲੀ ਆਰਤੀ ਸਮੇਂ ਬਾਜ਼ਾਰ ਦੇ ਦੁਕਾਨਦਾਰ ਤੇ ਗਾਹਕ ਹੱਥ ਜੋੜ ਕੇ ਖੜੇ ਹੋ ਜਾਇਆ ਕਰਦੇ ਸਨ, ਪਰ ਹੁਣ ਇਹ ਰਿਵਾਇਤ ਪਿਛਲੇ ਕਈ ਵਰਿ੍ਹਆਂ ਤੋਂ ਬੰਦ ਹੈ | ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੇ ਵੇਲੇ ਇਸ ਡਿਉੜੀ ਤੋਂ ਸ੍ਰੀ ਦਰਬਾਰ ਸਾਹਿਬ ਵੱਲ ਦੇ ਹਿੱਸੇ 'ਚ ਕੋਈ ਆਬਾਦੀ ਨਹੀਂ ਸੀ ਤੇ ਸਿਰਫ਼ ਗੁਰੂ ਕੇ ਮਹਿਲ ਅਤੇ ਟੋਭਾ ਭਾਈ ਸਾਲ੍ਹੋ ਦੇ ਇਰਦ-ਗਿਰਦ ਹੀ ਕੁੱਝ ਕੁ ਘਰ ਮੌਜੂਦ ਸਨ | ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵਲੋਂ ਸ਼ੁਰੂ ਕੀਤੀ ਗਈ ਅੰਮਿ੍ਤਸਰ ਦੀ ਵਿਰਾਸਤੀ ਸੈਰ 'ਚ ਸ਼ਾਮਿਲ ਧਾਰਮਿਕ, ਇਤਿਹਾਸਕ ਅਤੇ ਵਿਰਾਸਤੀ ਸਥਾਨਾਂ 'ਚ ਗੁਰਦੁਆਰਾ ਦਰਸ਼ਨੀ ਡਿਉੜੀ ਵੀ ਸ਼ਾਮਿਲ ਹੈ | ਇਸ ਦੀ ਮੌਜੂਦਾ ਹਾਲਤ ਨੂੰ ਲੈ ਕੇ ਸੈਲਾਨੀਆਂ, ਸੰਗਤ ਅਤੇ ਉਕਤ ਬਾਜ਼ਾਰ ਦੇ ਦੁਕਾਨਦਾਰਾਂ 'ਚ ਨਿਰਾਸ਼ਤਾ ਬਣੀ ਹੋਈ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਏਕਤਾ (ਸਿੱਧੂਪੁਰ) ਤੇ ਡੇਅਰੀ ਫਾਰਮਰਾਂ ਨੇ ਦੁੱਧ ਰੋੜ੍ਹ ਕੇ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਡਾ. ਇੰਦਰਜੀਤ ਸਿੰਘ ਗੋਗੋਆਣੀ ਖ਼ਾਲਸਾ 'ਵਰਸਿਟੀ ਦੇ ਰਿਲੀਜੀਅਸ ਸਟੱਡੀ ਵਿਭਾਗ ਦੇ ਡੀਨ ਨਿਯੁਕਤ <br/>
Ad Position 24