ਵਿਰਸਾ ਵਿਹਾਰ 'ਚ ਸ਼ੁਰੂ ਹੋਈ ਨਾਟਕ ਵਰਕਸ਼ਾਪ <br/>
ਵਿਰਸਾ ਵਿਹਾਰ 'ਚ ਸ਼ੁਰੂ ਹੋਈ ਨਾਟਕ ਵਰਕਸ਼ਾਪ ਦੌਰਾਨ ਪ੍ਰੀਤਪਾਲ ਰੁਪਾਨਾ ਨੌਜਵਾਨ ਕਲਾਕਾਰਾਂ ਨੂੰ ਰੰਗਮੰਚ ਦੇ ਗੁਰ ਦੱਸਦੇ ਹੋਏ | ਤਸਵੀਰ: ਹਰਜੀਤ ਸਿੰਘ
<br/>
07-06-2026
ਇਸ ਵਰਕਸ਼ਾਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸ਼ੋ੍ਰਮਣੀ ਨਾਟਕਕਾਰ ਅਤੇ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦੱਸਿਆ ਇਕ ਮਹੀਨਾ ਚੱਲਣ ਵਾਲੀ ਇਹ ਵਰਕਸ਼ਾਪ 5 ਜੁਲਾਈ ਤੱਕ ਚਲੇਗੀ | ਜਿਸ ਵਿਚ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਇਲਾਵਾ ਉਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਦਿੱਲੀ, ਬਿਹਾਰ ਤੋਂ 35 ਨੌਜਵਾਨ ਕਲਾਕਾਰ ਭਾਗ ਲੈ ਰਹੇ ਹਨ | ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੈ | ਇਨ੍ਹਾਂ ਕਲਾਕਾਰਾਂ ਵਿਚ 5 ਲੜਕੀਆਂ ਵੀ ਸ਼ਾਮਲ ਹਨ | ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਉਨ੍ਹਾਂ ਤੋਂ ਇਲਾਵਾ ਦਿੱਲੀ ਤੋਂ ਪ੍ਰੀਤ ਪਾਲ ਰੁਪਾਨਾ, ਕਰੀਬ ਖਾਨ ਅਤੇ ਕੋਲਕਤਾ ਤੋਂ ਪਾਰਥੋ ਬੈਨਰਜੀ ਨੌਜਵਾਨ ਕਲਾਕਾਰਾਂ ਦੀ ਕਲਾ ਨੂੰ ਨਿਖਾਰਨਗੇ | ਉਨ੍ਹਾਂ ਦੱਸਿਆ ਕਿ 6 ਤੋਂ 14 ਸਾਲ ਦੇ ਛੋਟੇ ਬੱਚਿਆਂ ਲਈ 7 ਜੂਨ ਤੋਂ ਇਕ ਹੋਰ ਵੱਖਰੀ ਵਰਕਸ਼ਾਪ ਲਗਾਈ ਜਾ ਰਹੀ ਹੈ | ਜਿਸ 'ਚ ਕਲਾਕਾਰ ਸਾਜਨ ਕੋਹਿਨੂਰ ਵਲੋਂ ਬਾਲ ਕਲਾਕਾਰਾਂ ਨੂੰ ਰੰਗ ਮੰਚ ਦੀ ਕਲਾ ਦਾ ਗਿਆਨ ਦੇਣਗੇ |