09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜੰਡਿਆਲਾ ਗੁਰੂ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਫੱਟੜ

Ad Position 21
No active advertisement
ਅਜੀਤ ਡੈਸਕ 11-07-2026
ਜੰਡਿਆਲਾ ਗੁਰੂ, 10 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਅੰਮ੍ਰਿਤਪਾਲ ਸਿੰਘ)-ਅੱਜ ਸਵੇਰੇ ਜੰਡਿਆਲਾ ਗੁਰੂ ਦੇ ਸ਼ੇਖਫਤਾ ਦਰਵਾਜੇ ਤੋਂ ਨਹਿਰ ਵੱਲ ਨੂੰ ਜਾਂਦੇ ਰਸਤੇ ‘ਤੇ ਜਾਣੀਆਂ ਵਾਲੇ ਸੂਏ ਦੀ ਪੁਲੀ ਨੇੜੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਕ ਸ਼ੂਟਰ ਦੇ ਫੱਟੜ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਜੰਡਿਆਲਾ ਗੁਰੂ ਵਜੋਂ ਹੋਈ ਹੈ। ਜੰਡਿਆਲਾ ਗੁਰੂ ਦੇ ਡੀ. ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਥਾਣਾ ਜੰਡਿਆਲਾ ਗੁਰੂ ਦੇ ਐੱਸ. ਐੱਚ. ਓ. ਹਰਪਾਲ ਸਿੰਘ ਨੂੰ ਜਾਣਕਾਰੀ ਮਿਲੀ ਸੀ ਤਾਂ ਉਨ੍ਹਾਂ ਨੇ ਉਕਤ ਘਟਨਾ ਵਾਲੀ ਥਾਂ ਨੇੜੇ ਪੁਲਿਸ ਨਾਕਾ ਲਗਾਇਆ ਹੋਇਆ ਸੀ ਤਾਂ ਇਕ ਮੋਟਰਸਾਈਕਲ ਤੇ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਤਾਂ ਉਸਨੇ ਆਉਂਦਿਆਂ ਹੀ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ ਜਵਾਬੀ ਫਾਇਰਿੰਗ ਕੀਤੀ ਜੋ ਕਿ ਇਕ ਗੋਲੀ ਉਸ ਦੀ ਖੱਬੀ ਲੱਤ ਵਿਚ ਲੱਗੀ ਜਿਸ ਨੂੰ ਜ਼ਖ਼ਮੀ ਹੋਣ ‘ਤੇ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਅਤੇ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ। ਡੀ. ਐੱਸ. ਪੀ. ਬਲਜੀਤ ਸਿੰਘ ਨੇ ਦੱਸਿਆ ਕਿ ਸ਼ੂਟਰ ਲਵਪ੍ਰੀਤ ਸਿੰਘ ਉਰਫ ਲਵ ਤੇ ਪਹਿਲਾਂ ਵੀ 8 ਕੇਸ ਵੱਖ-ਵੱਖ ਧਾਰਾਵਾਂ 307, ਲੁੱਟਾਂ ਖੋਹਾਂ, ਡਕੈਤੀਆਂ ਦੇ ਦਰਜ ਹਨ । ਉਨ੍ਹਾਂ ਦੱਸਿਆ ਕਿ ਬੀਤੇ ਦਿਨ ਜੰਡਿਆਲਾ ਗੁਰੂ ਦੇ ਸ਼ੇਖਪੁਰਾ ਮੁਹੱਲਾ ਵਿਚ ਸੰਤੋਖ ਸਿੰਘ ਦੇ ਘਰ ਤੇ ਅਣਪਛਾਤੇ ਨੌਜਵਾਨਾਂ ਨੇ ਅੰਧਾ ਧੁੰਦ ਫਾਇਰਿੰਗ ਕੀਤੀ ਸੀ ਅਤੇ ਉਸ ਫਾਇਰਿੰਗ ਕਰਨ ਵਾਲਿਆਂ ਵਿਚ ਅੱਜ ਪੁਲਿਸ ਮੁਕਾਬਲੇ ਚ ਫੱਟੜ ਹੋਣ ਵਾਲਾ ਸ਼ੂਟਰ ਲਵਪ੍ਰੀਤ ਸਿੰਘ ਲਵ ਵੀ ਸ਼ਾਮਿਲ ਸੀ। ਸ਼ੂਟਰ ਲਵਪ੍ਰੀਤ ਸਿੰਘ ਕੋਲੋਂ ਪੁਲਿਸ ਨੇ ਇਕ ਪਿਸਟਲ 30 ਬੋਰ, ਮੈਗਜੀਨ ਸਮੇਤ ਤਿੰਨ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਸੰਤੋਖ ਸਿੰਘ ਜਿਸ ਦੇ ਘਰ ਤੇ ਫਾਇਰਿੰਗ ਕੀਤੀ ਗਈ ਸੀ ਉਸ ਦਾ ਪੁੱਤਰ ਬਲਜੀਤ ਸਿੰਘ ਬੁਲੀ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਹੈ ਅਤੇ ਬੀਤੇ ਦਿਨ ਉਸ ਦੀ ਜੇਲ ਵਿਚ ਸਾਜਨ ਉਰਫ ਕਾਨਾ ਨਾਲ ਤੂੰ ਤੂੰ ਮੈਂ ਮੈਂ ਹੋਈ ਸੀ ਅਤੇ ਇਸ ਦੀ ਵਜ੍ਹਾ ਨਾਲ ਸਾਜਨ ਉਰਫ ਕਾਨਾ ਨੇ ਆਪਣੇ ਸਾਥੀ ਭੇਜ ਕੇ ਬਲਜੀਤ ਸਿੰਘ ਬੁਲੀ ਪੁੱਤਰ ਸੰਤੋਖ ਸਿੰਘ ਦੇ ਘਰ ‘ਤੇ ਫਾਇਰਿੰਗ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਫਾਇਰਿੰਗ ਕਰਨ ਵਾਲੇ ਸਾਰੇ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ। ਅੱਜ ਦੀ ਘਟਨਾ ਸੰਬੰਧੀ ਉਨ੍ਹਾਂ ਹੋਰ ਦੱਸਿਆ ਕਿ ਅੱਜ ਸ਼ੂਟਰ ਲਵਪ੍ਰੀਤ ਸਿੰਘ ਲਵ ਨੇ ਪੁਲਿਸ ਤੇ ਤਿੰਨ ਫਾਇਰ ਕੀਤੇ ਅਤੇ ਪੁਲਿਸ ਨੇ ਆਪਣੇ ਬਚਾਅ ਵਾਸਤੇ 2 ਫਾਇਰ ਕੀਤੇ ਜੋ ਕਿ ਇਕ ਫਾਇਰ ਉਸਦੀ ਲੱਤ ਵਿਚ ਲੱਗਾ ਅਤੇ ਦੋਸ਼ੀ ਕੋਲੋਂ ਇਕ ਮੋਟਰਸਾਈਕਲ ਨੰਬਰ ਪੀ ਬੀ 02 ਬੀ ਐੱਮ 7587 ਅਤੇ ਇਕ ਪਿਸਟਲ 30 ਬੋਰ ਮੈਗਜੀਨ ਸਮੇਤ ਤਿੰਨ ਰੌਂਦ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਇਸ ਸ਼ੂਟਰ ਦੀ ਜਾਂਚ ਕੀਤੀ ਜਾ ਰਹੀ ਹੈ ਹੈ। ਐੱਸ. ਐੱਚ. ਓ. ਥਾਣਾ ਜੰਡਿਆਲਾ ਗੁਰੂ ਹਰਪਾਲ ਸਿੰਘ ਨੇ ਅਪਰਾਧ ਕਰਨ ਵਾਲੇ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਇਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਭਕਨਾ ਦਾਣਾ ਮੰਡੀ ਵਿਖੇ ਸਰਪੰਚੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿਚ ਜ਼ੇਰੇ ਇਲਾਜ ਇਕ ਦੀ ਮੌਤ, 9 ਵਿਅਕਤ... ਅਗਲੀ ਖ਼ਬਰ ਮੀਨਾ ਸੂੰਢ ਨੇ ਬੰਗਾ ਦੇ ਆਗੂਆਂ ਸਮੇਤ ਭੂਪੇਸ਼ ਬਘੇਲ ਤੇ ਰਾਜਾ ਵੜਿੰਗ ਨਾਲ ਕੀਤੀ ਮੁਲਾਕਾਤ
Ad Position 24