09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਆਈ. ਆਈ. ਐਮ. ਦੇ ਸੁਰੱਖਿਆ ਕਰਮੀਆਂ ਵਲੋਂ ਟੈਕਸੀ ਡਰਾਈਵਰ ਦੀ ਕੁੱਟਮਾਰ ਤੇ ਦਸਤਾਰ ਦੀ ਕੀਤੀ ਬੇਅਦਬੀ

Ad Position 21
No active advertisement
ਅਜੀਤ ਡੈਸਕ 11-07-2026
ਮਾਨਾਂਵਾਲਾ, 10 ਜੁਲਾਈ (ਗੁਰਦੀਪ ਸਿੰਘ ਨਾਗੀ)-ਆਈ. ਆਈ. ਐਮ. ਅੰਮ੍ਰਿਤਸਰ ਦੇ ਸੁਰੱਖਿਆ ਕਰਮੀਆਂ ਵਲੋਂ ਇਕ ਟੈਕਸੀ ਡਰਾਈਵਰ ਦੀ ਕੁੱਟਮਾਰ ਕਰਨ ਤੇ ਦਸਤਾਰ ਉਤਾਰਨ ਦੇ ਰੋਸ ਵਜੋਂ ਟੈਕਸੀ ਯੂਨੀਅਨ ਵਲੋਂ ਆਈ. ਆਈ. ਐਮ. ਦੇ ਮੁੱਖ ਗੇਟ ਦੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ। ਪੀੜਤ ਅੰਮ੍ਰਿਤਧਾਰੀ ਪ੍ਰਭਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪ੍ਰੀਤਮ ਇਨਕਲੇਵ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਉਬਰ ਕੈਬ ਕਿਸੇ ਗਾਹਕ ਨੇ ਬੁੱਕ ਕੀਤੀ ਸੀ ਅਤੇ ਮਿਲੀ ਲੋਕੇਸ਼ਨ ਦੇ ਆਧਾਰ ’ਤੇ ਆਈ. ਆਈ. ਏ. ਗੇਟ ਲਾਗੇ ਪਹੁੰਚਿਆ ਅਤੇ ਗੇਟ ਉਪਰ ਡਿਊਟੀ ਕਰ ਰਹੇ ਸੁਰੱਖਿਆ ਕਰਮੀਆਂ ਨੂੰ ਆਪਣਾ ਪਹਿਚਾਣ ਪੱਤਰ ਦੇ ਸਵਾਰੀ ਲੈਣ ਅੰਦਰ ਚਲਾ ਗਿਆ ਅਤੇ ਜਦੋਂ ਉਹ ਸਵਾਰੀ ਲੈ ਕੇ ਵਾਪਸ ਆਇਆ ਤਾਂ ਗੇਟ ਉਪਰ ਨਾਲ ਬੈਠੀ ਸਵਾਰੀ ਨੇ ਕਿਹਾ ਗੱਡੀ ਗੇਟ ਤੋਂ ਬਾਹਰ ਕੱਢੋ ਪਹਿਚਾਣ ਪੱਤਰ ਮੈਂ ਲਿਆਉਣਾ ਤਾਂ ਉਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਇਹ ਡਰਾਈਵਰ ਦੀ ਡਿਊਟੀ ਹੈ, ਤੁਸੀਂ ਜਾਓ ਤੇ ਡਰਾਈਵਰ ਨੂੰ ਭੇਜੋ ਤਾਂ ਇਸ ਤੋਂ ਬਾਅਦ ਜਦੋਂ ਮੈਂ ਗਿਆ ਇਕ ਸੁਰੱਖਿਆ ਗਾਰਡ ਨੇ ਗਾਲ ਕੱਢ ਦਿੱਤੀ ਤੇ ਮੇਰੇ ਵਲੋਂ ਇਤਰਾਜ਼ ਕਰਨ ’ਤੇ ਸਭ ਨੇ ਰਲ ਕੇ ਬਿਨਾ ਵਜ੍ਹਾਂ ਮੇਰੇ ਨਾਲ ਝਗੜਾ ਕੀਤਾ, ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੀ ਦਸਤਾਰ, ਕੇਸਾਂ ਤੇ ਕੰਘੇ ਦੀ ਬੇਅਦਬੀ ਕੀਤੀ। ਇਸ ਮੌਕੇ ਹੋਰ ਟੈਕਸੀ ਡਰਾਈਵਰ ਉਥੇ ਮੌਜੂਦ ਸਨ। ਇਸ ਸੰਬੰਧੀ ਥਾਣਾ ਚਾਟੀਵਿੰਡ ਦੀ ਪੁਲਿਸ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਹੋ ਗਿਆ ਜਦਕਿ ਆਈ. ਆਈ. ਐਮ. ਦੇ ਸੁਰੱਖਿਆ ਕਰਮੀਆਂ ਨੇ ਝਗੜੇ ਵਿਚ ਸ਼ਾਮਿਲ ਸਾਥੀਆਂ ਸਮੇਤ ਪੁਲਿਸ ਕੋਲ ਪਹੁੰਚਣ ਦੀ ਗੱਲ ਆਖੀ।
Ad Position 22
No active advertisement
ਪਿਛਲੀ ਖ਼ਬਰ ਟਿਕਟ ਦੇ ਪੈਸੇ ਗੂਗਲ-ਪੇ ਕਰਨ ਤੋਂ ਪੈਦਾ ਹੋਏ ਝਗੜੇ ’ਚ ਨੌਜਵਾਨਾਂ ਨੇ ਬੱਸ ਡਰਾਈਵਰ ਨੂੰ ਕਥਿਤ ਤੌਰ ’ਤੇ ਦਾਤਰ ਮਾਰ ਕੇ ਕੀ... ਅਗਲੀ ਖ਼ਬਰ ਭਕਨਾ ਦਾਣਾ ਮੰਡੀ ਵਿਖੇ ਸਰਪੰਚੀ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਵਿਚ ਜ਼ੇਰੇ ਇਲਾਜ ਇਕ ਦੀ ਮੌਤ, 9 ਵਿਅਕਤ...
Ad Position 24