ਬਾਬਾ ਬਕਾਲਾ ਸਾਹਿਬ, 12 ਜੁਲਾਈ (ਰਾਜਨ)- ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਅਤੇ ਪ੍ਰਿੰ: ਹਰਬੰਸ ਸਿੰਘ ਘੇਈ ਸਾ: ਐਕਸਾਈਜ ਐਂਡ ਟੈਕਸੇਸ਼ਨ ਕਮਿਸ਼ਨਰ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਪੁਜੇ, ਜਦਕਿ ਪ੍ਰਧਾਨਗੀ ਮੰਡਲ ਵਿਚ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਸੀਨੀਅਰ ਪੱਤਰਕਾਰ ਐਸ. ਪ੍ਰਸ਼ੋਤਮ, ਸਾਹਿਤ ਸਭਾ ਫਿਰੋਜ਼ਪੁਰ ਤੋਂ ਸੁਖਦੇਵ ਸਿੰਘ ਭੱਟੀ ਫਿਰੋਜ਼ਪੁਰੀ, ਪੰਜਾਬੀ ਸਾਹਿਤ ਸਭਾ ਕਰਤਾਰਪੁਰ ਦੇ ਪ੍ਰਧਾਨ ਲਾਲੀ ਕਰਤਾਰਪੁਰੀ, ਮੱਖਣ ਸਿੰਘ ਭੈਣੀਵਾਲਾ ਸਾ: ਬੀ.ਈ.ਈ.ਓ., ਡਾ: ਕੁਲਵੰਤ ਸਿੰਘ ਬਾਠ ਸਾ: ਵੈਟਰਨਰੀ ਅਫਸਰ ਆਦਿ ਸੁਸ਼ੋਭਿਤ ਹੋਏ । ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ 15ਵਾਂ ਸਾਂਝਾ ਕਾਵਿ ਸੰਗ੍ਰਹਿ ਕਲਮਾਂ ਦੀ ਉਡਾਣ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਿਤ ਕੀਤੀ ਗਈ, ਜਿਸ ਵਿਚ ਸਭਾ ਦੇ 31 ਕਵੀਆਂ ਦੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ । ਇਸ ਮੌਕੇ ਸਭਾ ਵਲੋਂ ਪਾਸ ਕੀਤੇ ਗਏ ਮਤਿਆਂ ਵਿਚ ਜਿੱਥੇ ਪੰਜਾਬ ਸਰਕਾਰ ਵਲੋਂ ਮਾਤ ਭਾਸ਼ਾ ਪੰਜਾਬੀ ਪ੍ਰਤੀ ਅਪਾਣਈ ਜਾ ਰਹੀ ਨੀਅਤ ਅਤੇ ਨੀਤੀ ਦੀ ਸਖ਼ਤ ਨਿੰਦਾ ਕੀਤੀ ਗਈ, ਉਥੇ ਸ: ਜਸਵੰਤ ਸਿੰਘ ਖਾਲੜਾ ‘ਤੇ ਬਣੀ ‘ਸਤਲੁਜ’ ਫ਼ਿਲਮ ਨੂੰ ਬੈਨ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਜਤਿੰਦਰਪਾਲ ਕੌਰ ਭਿੰਡਰ, ਗੁਰਮੀਤ ਕੌਰ ਬੱਲ ਜੋਧੇ, ਹਰਵਿੰਦਰਜੀਤ ਕੌਰ ਬਾਠ, ਸੁਰਿੰਦਰ ਖਿਲਚੀਆਂ, ਸਿਮਰਨਜੀਤ ਕੌਰ ਮਾਹਲਾ, ਜਗਦੀਸ਼ ਸਿੰਘ ਬਮਰਾਹ, ਸੂਬੇਦਾਰ ਹਰਜੀਤ ਸਿੰਘ, ਡਾ: ਸਰਬਜੀਤ ਸਿੰਘ ਬਿੱਲਾ, ਮਾ: ਬਲਬੀਰ ਸਿੰਘ ਬੀਰ ਬੋਲੇਵਾਲੀਆ, ਡਾ: ਅਮਨਦੀਪ ਸਿੰਘ ਬਿਆਸ, ਦਵਿੰਦਰ ਸਿੰਘ ਭੋਲਾ ਜੰਡਿਆਲ ਗੁਰੂ, ਬਲਵਿੰਦਰ ਸਿੰਘ ਅਠੌਲਾ, ਅਜੀਤ ਸਿੰਘ ਸਠਿਆਲਵੀ, ਅਜੈਬ ਸਿੰਘ ਬੋਦੇਵਾਲ, ਕੈਪਟਨ ਸਿੰਘ ਮਹਿਤਾ, ਜਤਿੰਦਰ ਸਿੰਘ, ਬਲਦੇਵ ਸਿੰਘ ਸਠਿਆਲਾ, ਭੀਮ ਸੈਨ ਫਿਰੋਜ਼ਪੁਰੀਆ, ਡਾ: ਕੁਲਵਿੰਦਰ ਸਿੰਘ ਬਾਣੀਆਂ, ਦਿਲਰਾਜ ਸਿੰਘ ਦਰਦੀ, ਜਪਦੀਪ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਪੰਕਜ ਸਿੰਘ ਅਜਨਾਲਾ, ਗੁਰਦੇਵ ਸਿੰਘ ਸਾਵਣ ਸਿੰਘ ਨਗਰ, ਅਗਮਜੋਤ ਸਿੰਘ, ਜਪਨਜੋਤ ਸਿੰਘ ਲੁਧਿਆਣਾ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ ।