12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅੰਮ੍ਰਿਤਸਰ ਦੇ ਪਿੰਡ ਪੰਡੋਰੀ ’ਚ ਪੈਟਰੋਲ ਬੰਬ ਸੁੱਟਣ ਵਾਲੇ ਗੈਂਗਸਟਰ ਪੁਲਿਸ ਮੁਕਾਬਲੇ ’ਚ ਜ਼ਖਮੀ

Ad Position 21
No active advertisement
ਅਜੀਤ ਡੈਸਕ 15-07-2026

ਰਾਜਾਸਾਂਸੀ, 14 ਜੁਲਾਈ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਕੰਬੋਅ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਤੋਂ 30 ਲੱਖ ਦੀ ਫ਼ਿਰੌਤੀ ਮੰਗਣ ’ਤੇ ਪਰਿਵਾਰ ਵਲੋਂ ਉਕਤ ਰਕਮ ਨਾ ਦਿੱਤੇ ਜਾਣ ’ਤੇ ਘਰ ਪਰਿਵਾਰ ’ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਦੋ ਗੈਂਗਸਟਰਾਂ ਦਾ ਪੁਲਿਸ ਵਲੋਂ ਐਨਕਾਊਂਟਰ ਕੀਤਾ ਗਿਆ ਹੈ, ਜਦੋਂਕਿ ਇੱਕ ਦੀ ਵਿਅਕਤੀ ਦੀ ਲੱਤ ’ਚ ਗੋਲੀ ਲੱਗਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਯਾਦਵਿੰਦਰ ਸਿੰਘ ਡੀ. ਐਸ. ਪੀ. ਅਟਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਲਾਲ ਸਿੰਘ ਪੁੱਤਰ ਰਤਨ ਸਿੰਘ ਵਾਸੀ ਬੱਲ ਖੁਰਦ ਤੇ ਕਿਸਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਸੁਲਤਾਨਵਿੰਡ ਹਾਲ ਵਾਸੀ ਵਾਸੀ ਬੱਲ ਵੱਲੋਂ ਬੀਤੇ ਦਿਨੀ ਪਿੰਡ ਪੰਡੋਰੀ ਵੜੈਚ ਦੇ ਵਾਸੀ ਵਿਕਰਮ ਸਿੰਘ ਪੁੱਤਰ ਵਰਿਆਮ ਸਿੰਘ ਕੋਲੋਂ 30 ਲੱਖ ਦੀ ਫ਼ਿਰੌਤੀ ਮੰਗੀ ਗਈ ਸੀ ਤੇ ਉਕਤ ਪਰਿਵਾਰ ਵਲੋਂ ਏਨੀ ਵੱਡੀ ਮਾਤਰਾ ਵਿੱਚ ਰਕਮ ਨਾ ਦੇਣ ਤੋਂ ਬਾਅਦ ਉਕਤ ਗੈਂਗਸਟਰਾਂ ਵਲੋਂ ਉਕਤ ਪਰਿਵਾਰ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਉਸ ਸਮੇਂ ਪੁਲਿਸ ਵੱਲੋਂ ਕੀਤੀ ਜਾਂਚ ਪੜਤਾਲ ਦੌਰਾਨ ਉਕਤ ਦੋਵੇਂ ਗੈਗਸਟਰਾਂ ਦੀ ਸ਼ਨਾਖਤ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਕੀਤੀ ਕੀਤੀ ਗਈ ਸੀ । ਡੀ. ਐਸ. ਪੀ. ਯਾਦਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਅੱਜ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਲਾਲ ਸਿੰਘ ਤੇ ਕਿਸ਼ਨ ਸਿੰਘ ਪਿੰਡ ਭੈਣੀ ਖੇਤਰ ਵਿੱਚ ਮੋਟਰਸਾਈਕਲ ’ਤੇ ਘੁੰਮ ਰਹੇ ਹਨ, ਉਨ੍ਹਾਂ ਦੱਸਿਆ ਕਿ ਪੁਲਿਸ ਥਾਣਾ ਕੰਬੋਅ ਦੇ ਐਸ.ਐਚ. ਓ. ਸ਼ਮਸ਼ੇਰ ਸਿੰਘ ਤੇ ਬੱਲ ਚੌਕੀ ਦੇ ਇੰਚਾਰਜ ਗਗਨਦੀਪ ਸਿੰਘ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ, ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀ ਪਿੰਡ ਬਾਉਲੀ ਨੇੜੇ ਭੈਣੀ ਤੋਂ ਕਾਲੋਨੀ ਵਾਲੇ ਕੱਚੇ ਰਸਤੇ ਨੂੰ ਆ ਰਹੇ ਸਨ ਤਾਂ ਪੁਲਿਸ ਪਾਰਟੀ ਨੂੰ ਵੇਖ ਪੁਲਿਸ ’ਤੇ ਫਾਇਰ ਕਰਕੇ ਵਾਪਸ ਭੱਜਣ ਲੱਗੇ ਤਾਂ ਪੁਲਿਸ ਵੱਲੋਂ ਆਪਣੀ ਰੱਖਿਆ ਲਈ ਕੀਤੀ ਜਵਾਬੀ ਕਾਰਵਾਈ ਦੌਰਾਨ ਮੋਟਰਸਾਈਕਲ ਦੇ ਪਿੱਛੇ ਬੈਠੇ ਗੁਰਲਾਲ ਸਿੰਘ ਦੇ ਖੱਬੀ ਲੱਤ ਵਿੱਚ ਗੋਲੀ ਲੱਗੀ, ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਹਲਕਾ ਅਜਨਾਲਾ ’ਚ ਮੁੱਖ ਮੰਤਰੀ ਮਾਨ ਦਾ ਲੋਕ ਮਿਲਣੀ ਪ੍ਰੋਗਰਾਮ ਹੋਇਆ ਮੁਲਤਵੀ ਅਗਲੀ ਖ਼ਬਰ ਅਮਰਜੀਤ ਸਿੰਘ ਦੀ ਬਤੌਰ ਡੀਨ ਫੈਕਲਟੀ ਆਫ ਹਿਊਮੈਨਟੀਜ਼ ਅਤੇ ਧਰਮ ਅਧਿਐਨ ਵਿਭਾਗ ’ਚ ਨਿਯੁਕਤੀ ਦਾ ਸਵਾਗਤ
Ad Position 24