ਰਾਜਾਸਾਂਸੀ , 14 ਜੁਲਾਈ (ਹਰਦੀਪ ਸਿੰਘ ਖੀਵਾ)- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੀ ਸੁਰੱਖਿਆ ਨੂੰ ਲੈ ਏਅਰਫੀਲਡ ਐਨਵਾਇਰਨਮੈਂਟ ਮੈਨੇਜਮੈਂਟ ਕਮੇਟੀ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਪੱਲਵੀ ਮਿਸ਼ਰਾ ਦੀ ਅਗਵਾਈ ਹੇਠ ਹੋਈ । ਮੀਟਿੰਗ ਦੌਰਾਨ ਹਵਾਈ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਡਰੋਨ ਗਤੀਵਿਧੀਆਂ ‘ਤੇ ਪ੍ਰਭਾਵਸ਼ਾਲੀ ਨਿਯੰਤਰਣ, ਲੇਜ਼ਰ ਲਾਈਟ ਕਾਰਨ ਪੈਦਾ ਹੋਣ ਵਾਲੇ ਖ਼ਤਰਿਆਂ ਦੀ ਰੋਕਥਾਮ, ਕੂੜਾ-ਕਰਕਟ ਡੰਪਿੰਗ ‘ਤੇ ਰੋਕ, ਹਵਾਈ ਅੱਡੇ ਦੇ ਨੇੜੇ ਗ਼ੈਰ-ਅਧਿਕਾਰਤ ਨਿਰਮਾਣ ਨੂੰ ਰੋਕਣਾ ਅਤੇ ਡਰੇਨਾਂ ਦੀ ਨਿਯਮਿਤ ਸਫ਼ਾਈ ਵਰਗੇ ਮਹੱਤਵਪੂਰਨ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਾਰੇ ਸੰਬੰਧਿਤ ਵਿਭਾਗਾਂ ਨੇ ਆਪਸੀ ਤਾਲਮੇਲ ਨਾਲ ਸੁਰੱਖਿਅਤ, ਨਿਰਵਿਘਨ ਅਤੇ ਕੁਸ਼ਲ ਹਵਾਈ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਇਸ ਮੌਕੇ ਹਵਾਈ ਅੱਡੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਏਅਰ ਪੋਰਟ ਅਥਾਰਟੀ ਦੇ ਕਰਮਚਾਰੀ ਹਾਜ਼ਰ ਸਨ ।
ਮਾਮਲਾ-ਹਵਾਈ ਅੱਡੇ ਦੀ ਸੁਰੱਖਿਆ ਦਾ
ਅਜੀਤ ਡੈਸਕ
15-07-2026