02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਚਵਿੰਡਾ ਦੇਵੀ ਵਿਖੇ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਚਵਿੰਡਾ ਦੇਵੀ, 2 ਅਗਸਤ (ਸਤਪਾਲ ਸਿੰਘ ਢੱਡੇ)- ਚਵਿੰਡਾ ਦੇਵੀ ਵਿਖੇ ਇਕ ਦੁਖਦਾਈ ਹਾਦਸੇ ’ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ (ਕਰੀਬ 38 ਸਾਲ) ਪੁੱਤਰ ਗੁਰਮੁਖ ਸਿੰਘ, ਵਾਸੀ ਫੱਤੂਭੀਲਾ, ਚਵਿੰਡਾ ਦੇਵੀ ਇਲਾਕੇ ਵਿਚ ਪ੍ਰਾਈਵੇਟ ਤੌਰ ‘ਤੇ ਬਿਜਲੀ ਠੀਕ ਕਰਨ ਦਾ ਕੰਮ ਕਰ ਰਿਹਾ ਸੀ ।

Ad Position 21
No active advertisement
ਧਰਮਿੰਦਰ ਸਿੰਘ ਦੀ ਪੁਰਾਣੀ ਤਸਵੀਰ । 03-08-2026
ਚਵਿੰਡਾ ਦੇਵੀ, 2 ਅਗਸਤ (ਸਤਪਾਲ ਸਿੰਘ ਢੱਡੇ)- ਚਵਿੰਡਾ ਦੇਵੀ ਵਿਖੇ ਇਕ ਦੁਖਦਾਈ ਹਾਦਸੇ ’ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ (ਕਰੀਬ 38 ਸਾਲ) ਪੁੱਤਰ ਗੁਰਮੁਖ ਸਿੰਘ, ਵਾਸੀ ਫੱਤੂਭੀਲਾ, ਚਵਿੰਡਾ ਦੇਵੀ ਇਲਾਕੇ ਵਿਚ ਪ੍ਰਾਈਵੇਟ ਤੌਰ ‘ਤੇ ਬਿਜਲੀ ਠੀਕ ਕਰਨ ਦਾ ਕੰਮ ਕਰ ਰਿਹਾ ਸੀ । ਇਸ ਦੌਰਾਨ ਅਚਾਨਕ ਉਸ ਨੂੰ ਬਿਜਲੀ ਦਾ ਤੇਜ਼ ਕਰੰਟ ਲੱਗ ਗਿਆ, ਜਿਸ ਕਾਰਨ ਉਹ ਬਿਜਲੀ ਦੇ ਪੋਲ ਤੋਂ ਹੇਠਾਂ ਡਿੱਗ ਪਿਆ। ਹਾਦਸੇ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ 13 ਸਾਲਾ ਧੀ ਜਸਨੂਰ ਕੌਰ ਸਮੇਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ । ਇਸ ਦੁਖਦਾਈ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪਰਿਵਾਰਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਵਲੋਂ ਮ੍ਰਿਤਕ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਜੁਲਾਈ ’ਚ ਸਰਕਾਰ ਨੇ 2.11 ਲੱਖ ਕਰੋੜ ਦਾ ਰਿਕਾਰਡ ਜੀ. ਐੱਸ. ਟੀ. ਮਾਲੀਆ ਕੀਤਾ ਇਕੱਠਾ * ਰਿਕਾਰਡ ਟੈਕਸ ਸੰਗ੍ਰਹਿ ਦੇ ਬਾ... ਅਗਲੀ ਖ਼ਬਰ 267 ਗ੍ਰਾਮ ਅਫੀਮ ਤੇ ਨਾਜਾਇਜ਼ ਪਿਸਟਲਾਂ ਸਮੇਤ ਦੋ ਨੌਜਵਾਨ ਕਾਬੂ
Ad Position 24
No active advertisement