13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਛੁੱਟੀ ਆਏ ਸਿੱਖ-ਲਾਈਟ ਦੇ ਫ਼ੌਜੀ ਹੌਲਦਾਰ ਦੀ ਸੜਕ ਹਾਦਸੇ ’ਚ ਮੌਤ

ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) -ਇੱਥੇ ਛੁੱਟੀ ਕੱਟਣ ਲਈ ਆਪਣੇ ਘਰ ਆਏ ਸਿੱਖ ਲਾਈਟ ਕੰਪਨੀ ਦੇ ਫੌਜੀ ਹੌਲਦਾਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਸੰਦੀਪ ਸਿੰਘ (35) ਵਾਸੀ ਪਿੰਡ ਨੌਸ਼ਿਹਰਾ ਕਲਾਂ ਮਜੀਠਾ ਰੋਡ ਵਜੋਂ ਹੋਈ ਹੈ ।

Ad Position 21
No active advertisement
ਅਜੀਤ ਡੈਸਕ 13-08-2026
ਅੰਮ੍ਰਿਤਸਰ, 12 ਅਗਸਤ (ਰੇਸ਼ਮ ਸਿੰਘ) -ਇੱਥੇ ਛੁੱਟੀ ਕੱਟਣ ਲਈ ਆਪਣੇ ਘਰ ਆਏ ਸਿੱਖ ਲਾਈਟ ਕੰਪਨੀ ਦੇ ਫੌਜੀ ਹੌਲਦਾਰ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਸੰਦੀਪ ਸਿੰਘ (35) ਵਾਸੀ ਪਿੰਡ ਨੌਸ਼ਿਹਰਾ ਕਲਾਂ ਮਜੀਠਾ ਰੋਡ ਵਜੋਂ ਹੋਈ ਹੈ । ਮ੍ਰਿਤਕ ਦੇ ਭਰਾ ਸੁਖਜੀਤ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਇੰਡੀਅਨ ਆਰਮੀਂ ’ਚ ਬਤੌਰ ਹੌਲਦਾਰ 6 ਸਿੱਖ ਲਾਈਟ ਕੰਪਨੀ ’ਚ ਤਾਇਨਾਤ ਸੀ ਜਿਸ ਦੀ ਬਟਾਲੀਅਨ ਇਸ ਵੇਲੇ ਸ੍ਰੀਨਗਰ ਸੀ । ਉਹ ਬੀਤੇ ਦਿਨ ਸ੍ਰੀਨਗਰ ਤੋਂ ਛੁੱਟੀ ਕੱਟਣ ਲਈ ਘਰ ਆਇਆ ਸੀ ਤੇ ਘਰੋਂ ਆਪਣੀ ਐਕਟਿਵਾ ਸਕੂਟਰੀ ਲੈ ਕੇ ਬਾਈਪਾਸ ’ਤੇ ਆਇਆ ਸੀ ਜੋ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ, ਜਿਸ ਦਾ ਬਾਅਦ ’ਚ ਪਤਾ ਲੱਗਿਆ ਕਿ ਉਸਨੂੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਹੈ ਅਤੇ ਉਹ ਸੜਕ ਹਾਦਸੇ ’ਚ ਗੰਭੀਰ ਜ਼ਖਮੀਂ ਹੋ ਗਿਆ ਹੈ। ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਸਦੀ ਮੌਤ ਹੋਈ । ਥਾਣਾ ਸਦਰ ਦੀ ਪੁਲਿਸ ਵਲੋਂ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਵਾਰਿਸ ਆਪਸ ’ਚ ਭਿੜੇ, ਇਕ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਦੁਰਗਿਆਣਾ ਮੰਦਰ ਕਮੇਟੀ ਵਲੋਂ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ
Ad Position 24