ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਸਿਹਤ ਜਾਂਚ ਅਤੇ ਕਰੀਅਰ ਗਾਈਡੈਂਸ ਕੈਂਪ
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਵਿਖੇ ਪ੍ਰਿੰਸੀਪਲ ਮਮਤਾ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲ ਕੈਂਪਸ ’ਚ ਵਿਦਿਆਰਥੀਆਂ ਦੀ ਸਿਹਤ ਜਾਂਚ ਅਤੇ ਕਰੀਅਰ ਗਾਈਡੈਂਸ ਕੈਂਪ ਲਗਾਇਆ ਗਿਆ। ਸਕੂਲ ਵਲੋਂ ਫਿਜੀਓਥੈਰਪਿਸਟ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਕਰਦਿਆਂ ਪ੍ਰਿੰ: ਮਮਤਾ ਕੌਰ ਨੇ ਰਜਤ ਸ਼ਰਮਾ ਨਾਲ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ।
ਸ
ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ: ਸੈਕੰ: ਸਕੂਲ ਵਿਖੇ ਲਗਾਏ ਗਏ ਸਿਹਤ ਜਾਂਚ ਅਤੇ ਕਰੀਅਰ ਗਾਈਡੈਂਸ ਕੈਂਪ ਦੌਰਾਨ ਪ੍ਰਿੰ: ਮਮਤਾ ਕੌਰ ਅਤੇ ਮਾਹਿਰ ਡਾਕਟਰ। ਤਸਵੀਰ : ਹਰਜੀਤ ਸਿੰਘ
13-08-2026
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਕਮੇਟੀ ਦੇ ਵਿੱਦਿਅਕ ਅਦਾਰੇ ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰਾਮਸਰ ਰੋਡ ਵਿਖੇ ਪ੍ਰਿੰਸੀਪਲ ਮਮਤਾ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲ ਕੈਂਪਸ ’ਚ ਵਿਦਿਆਰਥੀਆਂ ਦੀ ਸਿਹਤ ਜਾਂਚ ਅਤੇ ਕਰੀਅਰ ਗਾਈਡੈਂਸ ਕੈਂਪ ਲਗਾਇਆ ਗਿਆ। ਸਕੂਲ ਵਲੋਂ ਫਿਜੀਓਥੈਰਪਿਸਟ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਰਸਮੀ ਉਦਘਾਟਨ ਕਰਦਿਆਂ ਪ੍ਰਿੰ: ਮਮਤਾ ਕੌਰ ਨੇ ਰਜਤ ਸ਼ਰਮਾ ਨਾਲ ਡਾਕਟਰਾਂ ਦੀ ਟੀਮ ਦਾ ਸਵਾਗਤ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰ: ਮਮਤਾ ਕੌਰ ਨੇ ਦੱਸਿਆ ਕਿ ਸਿਹਤ ਜਾਂਚ ਕੈਂਪ ਦੌਰਾਨ ਵਿਦਿਆਰਥੀਆਂ ਦੀ ਵਿਅਕਤੀਗਤ ਤੌਰ ’ਤੇ ਸਰੀਰਕ ਜਾਂਚ ਕੀਤੀ ਗਈ ਅਤੇ ਸਰੀਰਕ ਸਮੱਸਿਆਵਾਂ ਕਾਰਨ ਹੋ ਰਹੀ ਕਮਜ਼ੋਰੀ ਨਾਲ ਸੰਬੰਧਿਤ ਨੁਕਤਿਆਂ ਵੱਲ ਧਿਆਨ ਦਿਵਾਉਂਦੇ ਹੋਏ ਰੋਜ਼ਾਨਾ ਸਰੀਰਕ ਕਸਰਤ ਕਰਨ, ਮੋਬਾਈਲ ਫੋਨ ਜਾਂ ਕੰਪਿਊਟਰ ਦੀ ਵਰਤੋਂ ਦੌਰਾਨ ਜ਼ਿਆਦਾ ਸਕਰੀਨ ਟਾਈਮ ਤੋਂ ਬਚਣ, ਪੋਸ਼ਕ ਸੰਤੁਲਿਤ ਭੋਜਨ ਖਾਣ, ਪੂਰੀ ਨੀਂਦ ਲੈਣ ਅਤੇ ਸਰੀਰ ਦੀ ਸਾਫ ਸਫਾਈ ਰੱਖਣ ਦੀ ਸਲਾਹ ਵੀ ਵਿਦਿਆਰਥੀਆਂ ਨੂੰ ਦਿੱਤੀ ਗਈ। ਜਦਕਿ ਕਰੀਅਰ ਗਾਈਡੈਂਸ ਸੈਸ਼ਨ ‘ਚ ਮਾਹਿਰਾਂ ਵਲੋਂ ਵਿਦਿਆਰਥੀਆਂ ਨੂੰ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਲਈ ਉਪਲਬੱਧ ਵੱਖ-ਵੱਖ ਕਰੀਅਰ ਖੇਤਰ ਚੁਣਨ ਲਈ ਸਲਾਹ ਦਿੱਤੀ। ਇਸ ਦੌਰਾਨ ਪ੍ਰਿੰ: ਮਮਤਾ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਜੀਵਨ ’ਚ ਮਿਹਨਤ ਕਰਨ, ਆਤਮ ਵਿਸ਼ਵਾਸ ਪੈਦਾ ਕਰਨ, ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਸਾਹਿਬਾਨ ਹਾਜ਼ਰ ਸਨ।