14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੀ.ਕੇ.ਡੀ. ਦੇ ਮਜੀਠਾ ਰੋਡ ਬਾਈਪਾਸ ਸਕੂਲ ਦੇ ‘ਵਾਇਸ ਆਫ ਪੰਜਾਬ ਮਾਸਟਰ ਚੈਂਪਸ-2026’ ਦਾ ਖਿਤਾਬ ਜਿੱਤਣ ਵਾਲੇ ਵਿਦਿਆਰਥੀ ਸ਼ਬਦ ਅਰੋੜਾ ਦਾ ਸਨਮਾਨ

ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਹੋਣਹਾਰ ਵਿਦਿਆਰਥੀ ਸ਼ਬਦ ਅਰੋੜਾ ਨੇ ਨਿੱਜੀ ਪੰਜਾਬੀ ਚੈਨਲ ਦੇ ਪ੍ਰਸਿੱਧ ਸੰਗੀਤ ਰਿਆਲਿਟੀ ਸ਼ੋਅ ਵਾਇਸ ਆਫ ਪੰਜਾਬ ਮਾਸਟਰ ਚੈਂਪਸ-2026 ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਮੈਂਬਰ ਇੰਚਾਰਜਾਂ ਇੰਜੀ.

Ad Position 21
No active advertisement
ਅਜੀਤ ਡੈਸਕ 14-08-2026
ਅੰਮ੍ਰਿਤਸਰ, 13 ਅਗਸਤ (ਜਸਵੰਤ ਸਿੰਘ ਜੱਸ)- ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਦੇ ਹੋਣਹਾਰ ਵਿਦਿਆਰਥੀ ਸ਼ਬਦ ਅਰੋੜਾ ਨੇ ਨਿੱਜੀ ਪੰਜਾਬੀ ਚੈਨਲ ਦੇ ਪ੍ਰਸਿੱਧ ਸੰਗੀਤ ਰਿਆਲਿਟੀ ਸ਼ੋਅ ਵਾਇਸ ਆਫ ਪੰਜਾਬ ਮਾਸਟਰ ਚੈਂਪਸ-2026 ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਮੈਂਬਰ ਇੰਚਾਰਜਾਂ ਇੰਜੀ. ਜਸਪਾਲ ਸਿੰਘ ਤੇ ਮਨਮੋਹਨ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਹਜ਼ਾਰਾਂ ਪ੍ਰਤੀਯੋਗੀਆਂ ਵਿਚੋਂ ਟਾਪ-20 ਵਿਚ ਚੁਣੇ ਜਾਣ ਤੋਂ ਬਾਅਦ ਵੱਖ-ਵੱਖ ਮੁਸ਼ਕਿਲ ਰਾਊਂਡਜ਼ ਨੂੰ ਪਾਰ ਕਰਦਿਆਂ ਸ਼ਬਦ ਅਰੋੜਾ ਨੇ ਸ਼ੋਅ ਦਾ ਜੇਤੂ ਬਨਣ ਦਾ ਮਾਣ ਹਾਸਿਲ ਕੀਤਾ। ਮਹਿਜ਼ ਤਿੰਨ ਸਾਲ ਦੀ ਉਮਰ ਤੋ ਹੀ ਗਾਇਕੀ ਸਿੱਖ ਰਹੇ ਸ਼ਬਦ ਅਰੋੜਾ ਦੂਰਦਰਸ਼ਨ ਰਿਆਲਿਟੀ ਸ਼ੋਅ ਦੇ ਨਾਲ-ਨਾਲ ਪੰਜਾਬ ਨਾਟਸ਼ਾਲਾ, ਵਿਰਸਾ ਵਿਹਾਰ ਅਤੇ ਇੰਡੀਅਨ ਅਕੈਡਮੀ ਆਫ ਫਾਇਨ ਆਰਟਸ ਸਮੇਤ ਕਈ ਪ੍ਰਮੁੱਖ ਮੰਚਾਂ ਤੇ ਆਪਣੇ ਕਲਾ ਦੇ ਜ਼ੌਹਰ ਦਿਖਾ ਚੁੱਕਾ ਹੈ। ਇਸੇ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਹੋਰਨਾਂ ਅਹੁਦੇਦਾਰਾਂ ਨੇ ਸ਼ਬਦ ਅਰੋੜਾ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਉਸਦੀ ਮਿਹਨਤ ਲਗਨ ਅਤੇ ਸੰਗੀਤ ਪ੍ਰਤੀ ਸਮਰਪਣ ਦੀ ਸ਼ਲਾਘਾ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਦੀਵਾਨ ਦੇ ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ, ਸਕੂਲ ਦੇ ਮੈਂਬਰ ਇੰਚਾਰਜ ਅਤੇ ਦੀਵਾਨ ਸਰਪ੍ਰਸਤ ਰਾਜਮਹਿੰਦਰ ਸਿੰਘ ਮਜੀਠਾ, ਸਕੂਲ ਮੈਂਬਰ ਇੰਚਾਰਜ ਆਦਰਸ਼ਪਿੰਦਰ ਸਿੰਘ ਮਾਨ, ਪ੍ਰਿੰਸੀਪਲ ਮੀਤੂ ਮਿਨੋਚਾ ਨੇ ਸ਼ਬਦ ਅਰੋੜਾ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸ਼ਬਦ ਅਰੋੜਾ ਦੀ ਇਹ ਪ੍ਰਾਪਤੀ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ।
Ad Position 22
No active advertisement
ਪਿਛਲੀ ਖ਼ਬਰ ਥਾਣਾ ਸੁਲਤਾਨਵਿੰਡ ਪੁਲਿਸ ਵਲੋਂ ਇਕ ਨੌਜਵਾਨ 30 ਬੋਰ ਦੇ ਪਿਸਟਲ ਸਮੇਤ ਕਾਬੂ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲਿਆਂ ਨੂੰ ਕਾਂਗਰਸੀ ਆਗੂਆਂ ਦਾ ਮੂੰਹਤੋੜ ਜਵਾਬ
Ad Position 24