25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੂਰਬੀ ਹਲਕੇ ਦੇ ਗੁਰੂ ਤੇਗ ਬਹਾਦਰ ਨਗਰ ਦੇ ਪਾਰਕਾਂ ਦੀ ਤਰਸਯੋਗ ਹਾਲਤ ਤੋਂ ਲੋਕ ਪ੍ਰੇਸ਼ਾਨ- ਛੀਨਾ

ਅੰਮ੍ਰਿਤਸਰ, 24 ਅਗਸਤ (ਹਰਮਿੰਦਰ ਸਿੰਘ)- ਭਾਜਪਾ ਦੇ ਆਗੂ ਮਨਰਾਜ ਛੀਨਾ ਨੇ ਵਿਧਾਨ ਸਭਾ ਹਲਕਾ ਪੂਰਬੀ ਸਥਿਤ ਨਗਰ ਸੁਧਾਰ ਟਰੱਸਟ ਦੀ ਕਾਲੋਨੀ ਗੁਰੂ ਤੇਗ ਬਹਾਦਰ ਨਗਰ ਦਾ ਦੌਰਾ ਕਰਦਿਆਂ ਇਲਾਕੇ ਦੇ ਪਾਰਕਾਂ ਦੀ ਬਦਹਾਲੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ । ਮਨਰਾਜ ਛੀਨਾ ਨੇ ਕਿਹਾ ਕਿ ਪਾਰਕ ’ਚ ਭਾਜਪਾ ਦੀ ਸਰਕਾਰ ਦੇ ਸਮੇਂ ਸਥਾਪਿਤ ਕੀਤਾ ਗਿਆ ਖੁੱਲ੍ਹਾ ਜਿੰਮ ਇਸ ਸਮੇਂ ਬੇਹੱਦ ਮਾੜੀ ਹਾਲਤ ਵਿਚ ਹੈ ।

Ad Position 21
No active advertisement
ਨਗਰ ਸੁਧਾਰ ਟਰੱਸਟ ਦੀ ਕਾਲੋਨੀ ਸ੍ਰੀ ਗੁਰੂ ਤੇਗ਼ ਬਹਾਦਰ ਨਗਰ ‘ਚ ਇਕ ਪਾਰਕ ’ਚ ਉੱਘੇ ਜੰਗਲੀ ਘਾਹ ਨੂੰ ਦਿਖਾਉਂਦੇ ਹੋਏ ਮਨਰਾਜ ਛੀਨਾ। ਅਜੀਤ ਤਸਵੀਰ 25-08-2026
ਅੰਮ੍ਰਿਤਸਰ, 24 ਅਗਸਤ (ਹਰਮਿੰਦਰ ਸਿੰਘ)- ਭਾਜਪਾ ਦੇ ਆਗੂ ਮਨਰਾਜ ਛੀਨਾ ਨੇ ਵਿਧਾਨ ਸਭਾ ਹਲਕਾ ਪੂਰਬੀ ਸਥਿਤ ਨਗਰ ਸੁਧਾਰ ਟਰੱਸਟ ਦੀ ਕਾਲੋਨੀ ਗੁਰੂ ਤੇਗ ਬਹਾਦਰ ਨਗਰ ਦਾ ਦੌਰਾ ਕਰਦਿਆਂ ਇਲਾਕੇ ਦੇ ਪਾਰਕਾਂ ਦੀ ਬਦਹਾਲੀ ’ਤੇ ਡੂੰਘੀ ਚਿੰਤਾ ਪ੍ਰਗਟ ਕੀਤੀ । ਮਨਰਾਜ ਛੀਨਾ ਨੇ ਕਿਹਾ ਕਿ ਪਾਰਕ ’ਚ ਭਾਜਪਾ ਦੀ ਸਰਕਾਰ ਦੇ ਸਮੇਂ ਸਥਾਪਿਤ ਕੀਤਾ ਗਿਆ ਖੁੱਲ੍ਹਾ ਜਿੰਮ ਇਸ ਸਮੇਂ ਬੇਹੱਦ ਮਾੜੀ ਹਾਲਤ ਵਿਚ ਹੈ । ਜਿੰਮ ਦੇ ਆਲੇ-ਦੁਆਲੇ ਜੰਗਲੀ ਘਾਹ ਅਤੇ ਝਾੜੀਆਂ ਇੰਨੀਆਂ ਵਧ ਚੁੱਕੀਆਂ ਹਨ ਕਿ ਪਾਰਕ ਦਾ ਮਾਹੌਲ ‘ਐਮਾਜ਼ਾਨ ਦੇ ਜੰਗਲ’ ਵਰਗਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਕਾਰਨ ਪਾਰਕ ਵਿਚ ਆਉਣ ਵਾਲੇ ਬੱਚਿਆਂ, ਬਜ਼ੁਰਗਾਂ ਅਤੇ ਹੋਰ ਸਥਾਨਕ ਵਸਨੀਕਾਂ ਦੀ ਸੁਰੱਖਿਆ ਨੂੰ ਖਤਰਾ ਬਣਿਆ ਹੋਇਆ ਹੈ , ਸੱਪ ਅਤੇ ਹੋਰ ਜ਼ਹਿਰੀਲੇ ਜੀਵਾਂ ਦੇ ਨਿਕਲਣ ਦਾ ਡਰ ਬਣਿਆ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਪਾਰਕ ਵਿਚ ਲੱਗੀਆਂ ਜਿਮ ਦੀਆਂ ਕਈ ਮਸ਼ੀਨਾਂ ਵੀ ਖਰਾਬ ਪਈਆਂ ਹਨ ਅਤੇ ਲੋਕ ਇਨ੍ਹਾਂ ਦੀ ਵਰਤੋਂ ਕਰਨ ਤੋਂ ਵਾਂਝੇ ਹਨ। ਮਨਰਾਜ ਛੀਨਾ ਨੇ ਕਿਹਾ ਕਿ ਪਾਰਕਾਂ ਅਤੇ ਜਨਤਕ ਥਾਵਾਂ ਦੀ ਸਾਂਭ-ਸੰਭਾਲ ਕਰਨਾ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਦੀ ਮੁੱਢਲੀ ਜ਼ਿੰਮੇਵਾਰੀ ਹੈ, ਪਰ ਮੌਜੂਦਾ ਹਾਲਾਤ ਸਰਕਾਰੀ ਲਾਪਰਵਾਹੀ ਦੀ ਤਸਵੀਰ ਪੇਸ਼ ਕਰਦੇ ਹਨ। ਮਨਰਾਜ ਛੀਨਾ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਾਫ਼-ਸਫ਼ਾਈ, ਪਾਰਕਾਂ ਦੀ ਸੰਭਾਲ ਅਤੇ ਲੋਕਾਂ ਲਈ ਸੁਰੱਖਿਅਤ ਜਨਤਕ ਥਾਵਾਂ ਵਰਗੀਆਂ ਮੁੱਢਲੀਆਂ ਸਹੂਲਤਾਂ ਵੱਲ ਵੀ ਸਰਕਾਰ ਵਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਪੰਜਾਬ ਸਰਕਾਰ ਅਤੇ ਸੰਬੰਧਿਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗੁਰੂ ਤੇਗ ਬਹਾਦਰ ਨਗਰ ਦੇ ਪਾਰਕ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਜੰਗਲੀ ਘਾਹ ਅਤੇ ਝਾੜੀਆਂ ਹਟਾਈਆਂ ਜਾਣ, ਖਰਾਬ ਜਿਮ ਮਸ਼ੀਨਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਪਾਰਕ ਨੂੰ ਲੋਕਾਂ, ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਸੁਰੱਖਿਅਤ ਬਣਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਫਿੱਕੀ ਫਲੋ ਅੰਮ੍ਰਿਤਸਰ ਨੇ ‘ਔਨ ਦ ਰੂਮ’ ਮਾਸਟਰ ਕਲਾਸ ਸਮਾਗਮ ਕਰਵਾਇਆ - ਅਦਾਕਾਰ ਅਤੇ ਫਿਲਮ ਮੇਕਰ ਤਕੇਸ਼ ਸਿੰਘ ਨੇ ਕੀਤੀ... ਅਗਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਜਾਰੀ
Ad Position 24