25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਟਰੋਕ ਦੀ ਰੋਕਥਾਮ ਅਤੇ ਪ੍ਰਬੰਧਨ ‘ਚ ਫਿਜ਼ਿਓਥੈਰੇਪੀ ਦੀ ਭੂਮਿਕਾ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡੀ. ਏ.

Ad Position 21
No active advertisement
ਪ੍ਰੋਗਰਾਮ ਮੌਕੇ ਸੰਬੋਧਨ ਕਰਦੇ ਹੋਏ ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ, ਬੈਠੇ ਮੁੱਖ ਮਹਿਮਾਨ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਐਲ.ਐਮ.ਸੀ. ਮੈਂਬਰ ਅਤੇ ਚੇਅਰਮੈਨ ਡਾ. ਅਰਵਿੰਦ ਸ਼ਰਮਾ ਤੇ ਹੋਰ। ਅਜੀਤ ਤਸਵੀਰ 25-08-2026
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਡੀ.ਏ.ਵੀ. ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਬੇਰੀ ਗੇਟ ਦੇ ਐੱਨ. ਐੱਸ. ਐੱਸ. ਯੂਨਿਟ ਅਤੇ ਰੈੱਡ ਰਿਬਨ ਕਲੱਬ ਵਲੋਂ ਐੱਲ.ਐੱਮ.ਸੀ. ਮੈਂਬਰ ਅਤੇ ਚੇਅਰਮੈਨ ਡਾ. ਅਰਵਿੰਦ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਅੰਜੂ ਮਹਿਤਾ ਦੇ ਸੁਚੱਜੇ ਮਾਰਗਦਰਸ਼ਨ ਹੇਠ ਗਲੋਬਲ ਇੰਸਟੀਚਿਊਟ ਫ਼ਾਰ ਚਾਈਲਡਹੁੱਡ ਡਿਸਏਬਿਲਿਟੀ ਦੇ ਸਹਿਯੋਗ ਨਾਲ ‘ਸਟਰੋਕ/ਦਿਮਾਗੀ ਦੌਰੇ ਦੀ ਰੋਕਥਾਮ ਅਤੇ ਪ੍ਰਬੰਧਨ ’ਚ ਫਿਜ਼ਿਓਥੈਰੇਪੀ ਦੀ ਭੂਮਿਕਾ’ ਵਿਸ਼ੇ ’ਤੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ, ਅਤੇ ਮੁੱਖ ਬੁਲਾਰੇ ਡਾ. ਮਨੀਸ਼ਾ ਉੱਤਮ ਸੋਈ ਸਨ। ਮੁੱਖ ਬੁਲਾਰੇ ਡਾ. ਮਨੀਸ਼ਾ ਉੱਤਮ ਸੋਈ ਨੇ ਸਟਰੋਕ ਦੇ ਕਾਰਨਾਂ, ਮੁੱਢਲੇ ਲੱਛਣਾਂ, ਰੋਕਥਾਮ, ਸਮੇਂ ਸਿਰ ਇਲਾਜ ਅਤੇ ਸਟਰੋਕ ਤੋਂ ਬਾਅਦ ਪੁਨਰਵਾਸ ’ਚ ਫਿਜ਼ਿਓਥੈਰੇਪੀ ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਟਰੋਕ ਦੇ ਲੱਛਣ ਦਿਖਾਈ ਦੇਣ ’ਤੇ ਤੁਰੰਤ ਡਾਕਟਰੀ ਸਹਾਇਤਾ ਲੈਣਾ ਬਹੁਤ ਜ਼ਰੂਰੀ ਹੈ। ਸਮੇਂ ਸਿਰ ਇਲਾਜ, ਉਚਿਤ ਦੇਖਭਾਲ ਅਤੇ ਨਿਯਮਿਤ ਫਿਜ਼ਿਓਥੈਰੇਪੀ ਰਾਹੀਂ ਮਰੀਜ਼ ਦੀ ਗਤੀਸ਼ੀਲਤਾ, ਸਰੀਰਕ ਸਮਰੱਥਾ ਅਤੇ ਰੋਜ਼ਾਨਾ ਜੀਵਨ ਦੀਆਂ ਗਤੀਵਿਧੀਆਂ ‘ਚ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਨੇ ਸਿਹਤਮੰਦ ਜੀਵਨਸ਼ੈਲੀ, ਨਿਯਮਿਤ ਕਸਰਤ ਅਤੇ ਸਿਹਤ ਪ੍ਰਤੀ ਜਾਗਰੂਕਤਾ ਨੂੰ ਸਟਰੋਕ ਦੀ ਰੋਕਥਾਮ ਲਈ ਮਹੱਤਵਪੂਰਨ ਦੱਸਿਆ। ਮੁੱਖ ਮਹਿਮਾਨ ਓ.ਪੀ. ਸੋਨੀ ਨੇ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿਹਤ ਸਬੰਧੀ ਜਾਗਰੂਕਤਾ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਸਮੇਂ ਦੀ ਮਹੱਤਵਪੂਰਨ ਲੋੜ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਦੀ ਪ੍ਰਸ਼ੰਸਾ ਕੀਤੀ । ਇਸ ਮੌਕੇ ਐਲ.ਐਮ.ਸੀ. ਮੈਂਬਰ ਅਰੁਣ ਖੰਨਾ, ਕਰਨਲ ਵੇਦ ਮਿੱਤਲ, ਅਤੁਲ ਮਹਿਰਾ (ਸਕੱਤਰ, ਆਰੀਆ ਸਮਾਜ, ਮਾਡਲ ਟਾਊਨ), ਸ੍ਰੀਮਤੀ ਡੌਲੀ ਭਾਟੀਆ (ਸਮਾਜ ਸੇਵਿਕਾ), ਮਨਮੋਹਨ ਜੇਰਥ, ਅਮਰਜੀਤ ਕਾਲੀਆ ਅਤੇ ਰਾਜੀਵ ਸਹਿਗਲ ਸਮੇਤ ਕਈ ਪਤਵੰਤੇ ਵਿਅਕਤੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਸ਼ਹਿਜ਼ਾਦਾ ਨੰਦ ਕਾਲਜ ਵਿਖੇ ਵਿਸ਼ੇਸ਼ ਭਾਸ਼ਣ ਕਰਵਾਇਆ ਅਗਲੀ ਖ਼ਬਰ ਡੀ. ਏ. ਵੀ. ਕਾਲਜ ਵਿਖੇ ਆਰਟੀਫੀਸ਼ੀਅਲ ਇੰਟੈਲੀਜੈਂਸ ’ਤੇ ਵਰਕਸ਼ਾਪ ਸਮਾਪਤ
Ad Position 24