25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਰੇਲਵੇ ਸਟੇਸ਼ਨ ’ਤੇ ਯਾਤਰੀਆਂ ਲਈ ਮੁੜ ਖੁੱਲ੍ਹੇਗਾ ‘ਰੇਲ ਕੋਚ ਰੈਸਟੋਰੈਂਟ’

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ ਖੁੱਲ੍ਹਣ ਜਾ ਰਿਹਾ ਹੈ । ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਸਾਲ 2023 ’ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ ਤੇ ਰੇਲ ਕੋਚ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ ਸੀ ।

Ad Position 21
No active advertisement
ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ‘ਰੇਲ ਕੋਚ ਰੈਸਟੋਰੈਂਟ’ ਦਾ ਦ੍ਰਿਸ਼। ਤਸਵੀਰ : ਨਿਰਮਲ ਸਟੂਡੀਓ 25-08-2026
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸਥਾਪਤ ਕੀਤਾ ‘ਰੇਲ ਕੋਚ ਰੈਸਟੋਰੈਂਟ’ ਮੁੜ ਖੁੱਲ੍ਹਣ ਜਾ ਰਿਹਾ ਹੈ । ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਵੀਜ਼ਨ ਵਲੋਂ ਸਾਲ 2023 ’ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ ਤੇ ਰੇਲ ਕੋਚ ਰੈਸਟੋਰੈਂਟ ਨੂੰ ਖੋਲ੍ਹਿਆ ਗਿਆ ਸੀ । ਉਸ ਵੇਲੇ ਰੇਲਵੇ ਵਲੋਂ ਟੈਂਡਰ ਪ੍ਰਕਿਰਿਆ ਰਾਹੀਂ ਇਸ ਰੈਸਟੋਰੈਂਟ ਦਾ ਠੇਕਾ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਨੂੰ 28.30 ਲੱਖ ਪ੍ਰਤੀ ਸਾਲ ਦੇ ਹਿਸਾਬ ਨਾਲ ਪੰਜ ਸਾਲਾਂ ਲਈ ਦਿੱਤਾ ਗਿਆ ਸੀ । ਪਹਿਲੇ ਕੁਝ ਮਹੀਨਿਆਂ ਤੱਕ ਤਾਂ ਇਸ ਰੈਸਟੋਰੈਂਟ ਦਾ ਕਾਰੋਬਾਰ ਚੰਗਾ ਚੱਲਦਾ ਰਿਹਾ ਲੇਕਿਨ ਫਿਰ ਅਚਾਨਕ ਕਾਰੋਬਾਰ ’ਚ ਕਥਿਤ ਤੌਰ ’ਤੇ ਘਾਟਾ ਹੋਣ ਕਾਰਨ ਕੰਪਨੀ ਇਸ ਰੈਸਟੋਰੈਂਟ ਨੂੰ ਪੰਜ ਸਾਲ ਠੇਕੇ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਇਸਨੂੰ ਖਾਲੀ ਕਰਕੇ ਚਲੀ ਗਈ, ਜਿਸ ਤੋਂ ਬਾਅਦ ਰੈਸਟੋਰੈਂਟ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਰੇਲਵੇ ਵਲੋਂ ਇਸਦੇ ਲਈ ਮੁੜ੍ਹ ਈ-ਟੈਂਡਰ ਜਾਰੀ ਕੀਤਾ ਗਿਆ ਸੀ । ਸੂਤਰਾਂ ਮੁਤਾਬਕ ਉਕਤ ਰੇਲ ਕੋਚ ਰੈਸਟੋਰੈਂਟ ਨੂੰ ਮੁੜ ਯਾਤਰੀਆਂ ਲਈ ਖੋਲ੍ਹਿਆ ਜਾ ਰਿਹਾ ਅਤੇ ਇਸਦੀ ਅਲਾਟਮੈਂਟ ਸੰਬੰਧੀ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਗਈ ਹੈ। ਇਸ ਰੈਸਟੋਰੈਂਟ ਨੂੰ ਬਿਹਾਰ ਦੀ ਇਕ ਕੰਪਨੀ ਨੂੰ ਪੰਜ ਸਾਲਾਂ ਲਈ ਠੇਕੇ ’ਤੇ ਦੇਣ ਦੀ ਸੂਚਨਾ ਹੈ। ਇਸਦੀ ਅਲਾਟਮੈਂਟ ਨਾਲ ਰੇਲਵੇ ਨੂੰ ਕਰੀਬ 99.64 ਲੱਖ ਰੁਪਏ ਦਾ ਮਾਲੀਆ ਹਾਸਿਲ ਹੋਵੇਗਾ।
Ad Position 22
No active advertisement
ਪਿਛਲੀ ਖ਼ਬਰ 35 ਪਰਿਵਾਰ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ (ਵਾਰਿਸ ਪੰਜਾਬ) ’ਚ ਸ਼ਾਮਿਲ ਅਗਲੀ ਖ਼ਬਰ ਮਹਿੰਗਾਈ ਦੀ ਮਾਰ ਨੇ ਫਿੱਕਾ ਕੀਤਾ ਤਿਉਹਾਰਾਂ ’ਤੇ ਮਠਿਆਈਆਂ ਦਾ ਸਵਾਦ
Ad Position 24