ਜ਼ਿਲ੍ਹਾ ਪੱਧਰੀ ਐੱਮ.ਟੀ.ਬੀ. ਸਾਈਕਲਿੰਗ ਮੁਕਾਬਲੇ ਰਾਜ ਭਰ ਵਿਚ 26 ਤੇ 29 ਨੂੰ : ਐਸੋਸੀਏਸ਼ਨ
ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗ (ਲੜਕੇ ਤੇ ਲੜਕੀਆਂ) ਦੇ ਹੋਣਗੇ ਮੁਕਾਬਲੇ
ਅੰਮ੍ਰਿਤਸਰ, 24 ਅਗਸਤ (ਰੇਸ਼ਮ ਸਿੰਘ)-ਰਾਜ ਭਰ ਦੇ 23 ਜ਼ਿਲ੍ਹਿਆਂ ਨੂੰ ਕਵਰ ਕਰਦਿਆਂ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗ (ਲੜਕੇ ਤੇ ਲੜਕੀਆਂ) ਦੇ ਜ਼ਿਲ੍ਹਾ ਪੱਧਰੀ ਮਾਊਂਟੇਨ ਟੈਰਿਨ ਬਾਈਕ ਸਾਈਕਲਿੰਗ ਮੁਕਾਬਲੇ ਸੂਬੇ ਵਿਚ ਛੇ ਨਿਰਧਾਰਤ ਸਥਾਨਾਂ ’ਤੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਜ਼ ਦੀ ਆਨਲਾਈਨ ਮੀਟਿੰਗ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਮੀਟਿੰਗ ਉਪਰੰਤ ਕੀਤਾ।
ਜ
ਜਨਰਲ ਸਕੱਤਰ ਜਗਦੀਪ ਸਿੰਘ।
25-08-2026
ਅੰਮ੍ਰਿਤਸਰ, 24 ਅਗਸਤ (ਰੇਸ਼ਮ ਸਿੰਘ)-ਰਾਜ ਭਰ ਦੇ 23 ਜ਼ਿਲ੍ਹਿਆਂ ਨੂੰ ਕਵਰ ਕਰਦਿਆਂ ਸੀਨੀਅਰ, ਜੂਨੀਅਰ, ਸਬ-ਜੂਨੀਅਰ ਅਤੇ ਯੂਥ ਵਰਗ (ਲੜਕੇ ਤੇ ਲੜਕੀਆਂ) ਦੇ ਜ਼ਿਲ੍ਹਾ ਪੱਧਰੀ ਮਾਊਂਟੇਨ ਟੈਰਿਨ ਬਾਈਕ ਸਾਈਕਲਿੰਗ ਮੁਕਾਬਲੇ ਸੂਬੇ ਵਿਚ ਛੇ ਨਿਰਧਾਰਤ ਸਥਾਨਾਂ ’ਤੇ ਕਰਵਾਏ ਜਾਣਗੇ। ਇਹ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਤੇ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨਜ਼ ਦੀ ਆਨਲਾਈਨ ਮੀਟਿੰਗ ਸਾਈਕਲਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਮੀਟਿੰਗ ਉਪਰੰਤ ਕੀਤਾ। ਜਨਰਲ ਸਕੱਤਰ ਜਗਦੀਪ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਏਸ਼ੀਅਨ ਗਰੁੱਪ ਆਫ ਕਾਲਜਿਜ਼ ਨੇੜੇ ਜਾਗੋ ਅਕਾਲ ਅਕੈਡਮੀ ਰੋਡ ਵਿਖੇ 29 ਅਗਸਤ ਨੂੰ ਪਟਿਆਲਾ, ਰੂਪਨਗਰ (ਰੋਪੜ), ਐੱਸ.ਏ.ਐੱਸ. ਨਗਰ (ਮੋਹਾਲੀ) ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਲਈ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਸੰਗਰੂਰ ਦੇ ਦਿ੍ਰੜ੍ਹਬਾ ਸਥਿਤ ਖੇਡ ਸਟੇਡੀਅਮ ਨੇੜੇ ਐੱਸ.ਡੀ.ਐੱਮ.ਦਫਤਰ ਵਿਖੇ 29 ਅਗਸਤ ਨੂੰ ਸੰਗਰੂਰ, ਮਾਨਸਾ, ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਸਾਈਕਲਿਸਟ ਹਿੱਸਾ ਲੈਣਗੇ। ਲੁਧਿਆਣਾ ਵਿਖੇ ਪੀ.ਏ.ਯੂ. ਵਿਖੇ 29 ਅਗਸਤ, 2026 ਨੂੰ ਲੁਧਿਆਣਾ, ਮੋਗਾ, ਫਿਰੋਜ਼ਪੁਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਲਈ ਮੁਕਾਬਲੇ ਹੋਣਗੇ। ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਖੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਸਾਈਕਲਿਸਟ ਮੁਕਾਬਲਿਆਂ ਵਿਚ ਭਾਗ ਲੈਣਗੇ। ਦੋਆਬੇ ਦੇ ਜ਼ਿਲ੍ਹਿਆਂ ਲਈ ਹੁਸ਼ਿਆਰਪੁਰ ਵਿਖੇ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਪੈਂਦੇ ਪਿੰਡ ਬਸੀ ਦੌਲਤਖਾਨ ਵਿਖੇ 26 ਅਗਸਤ ਨੂੰ ਹੁਸ਼ਿਆਰਪੁਰ, ਜਲੰਧਰ, ਸ਼ਹੀਦ ਭਗਤ ਸਿੰ ਘ ਨਗਰ (ਐਸ.ਬੀ.ਐਸ. ਨਗਰ) ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਲਈ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ ਅੰਮ੍ਰਿਤਸਰ ਵਿਖੇ 29 ਅਗਸਤ ਨੂੰ ਅੰਮ੍ਰਿਤਸਰ ਅਟਾਰੀ ਰੋਡ ’ਤੇ ਖ਼ਾਸਾ ਵਿਖੇ ਡੀ ਮਾਰਟ ਨੇੜੇ ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਸਾਈਕਲਿਸਟਾਂ ਲਈ ਮੁਕਾਬਲੇ ਕਰਵਾਏ ਜਾਣਗੇ।