24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਸਵ. ਭੁਪਿੰਦਰ ਕੁਮਾਰ ਜੁਨੇਜਾ ਦੀਆਂ ਅੱਖਾਂ ਦਾਨ ਕੀਤੀਆਂ

ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਵ. ਭੁਪਿੰਦਰ ਕੁਮਾਰ ਜੁਨੇਜਾ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀਆਂ ਦੋਵੇਂ ਅੱਖਾਂ ਪਰਿਵਾਰ ਵਲੋਂ ਪੁਨਰਜੋਤ ਆਈ ਡੋਨੇਸ਼ਨ ਸੈਂਟਰ ਨੂੰ ਦਾਨ ਕੀਤੀਆਂ ਗਈਆਂ, ਜਿਸ ਨਾਲ ਦੋ ਨੇਤਰਹੀਣਾਂ ਨੂੰ ਉਮੀਦ ਮਿਲੀ।

Ad Position 21
No active advertisement
ਸਵ. ਭੁਪਿੰਦਰ ਕੁਮਾਰ ਜੁਨੇਜਾ ਦੇ ਪਰਿਵਾਰਕ ਮੈਂਬਰਾਂ ਨੂੰ ਧੰਨਵਾਦ ਪੱਤਰ ਭੇਟ ਕਰਦੇ ਹੋਏ ਪੁਨਰਜੋਤ ਆਈ ਡੋਨੇਸ਼ਨ ਸੈਂਟਰ ਦੇ ਮੈਂਬਰ ਵਰਿੰਦਰ ਪਰਾਸ਼ਰ, ਸੁਨੀਲ ਪੁਰੀ ਤੇ ਹੋਰ। ਅਜੀਤ ਤਸਵੀਰ 25-08-2026
ਅੰਮ੍ਰਿਤਸਰ, 24 ਅਗਸਤ (ਰਾਜੇਸ਼ ਕੁਮਾਰ ਸ਼ਰਮਾ)- ਸਵ. ਭੁਪਿੰਦਰ ਕੁਮਾਰ ਜੁਨੇਜਾ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੀਆਂ ਦੋਵੇਂ ਅੱਖਾਂ ਪਰਿਵਾਰ ਵਲੋਂ ਪੁਨਰਜੋਤ ਆਈ ਡੋਨੇਸ਼ਨ ਸੈਂਟਰ ਨੂੰ ਦਾਨ ਕੀਤੀਆਂ ਗਈਆਂ, ਜਿਸ ਨਾਲ ਦੋ ਨੇਤਰਹੀਣਾਂ ਨੂੰ ਉਮੀਦ ਮਿਲੀ। ਪੁਨਰਜੋਤ ਆਈ ਡੋਨੇਸ਼ਨ ਸੈਂਟਰ ਦੇ ਮੈਂਬਰ ਵਰਿੰਦਰ ਪਰਾਸ਼ਰ, ਸੁਨੀਲ ਪੁਰੀ ਨੇ ਕਿਹਾ ਕਿ ਅੱਖਾਂ ਦਾਨ ਵਰਗਾ ਫੈਸਲਾ ਲੈਣਾ ਸੱਚਮੁੱਚ ਮਨੁੱਖਤਾ ਦੀ ਸੇਵਾ ਦੀ ਇਕ ਮਹਾਨ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਵਰਗੀ ਜੁਨੇਜਾ ਦਾ ਜੀਵਨ ਖ਼ਤਮ ਹੋ ਗਿਆ ਹੋਵੇ, ਪਰ ਉਨ੍ਹਾਂ ਦੇ ਪਰਿਵਾਰ ਵਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਉਨ੍ਹਾਂ ਦੀਆਂ ਮਾਨਵਤਾਵਾਦੀ ਸੰਵੇਦਨਾਵਾਂ ਅਤੇ ਸੇਵਾ ਦੀ ਭਾਵਨਾ ਨੂੰ ਹਮੇਸ਼ਾ ਜ਼ਿੰਦਾ ਰੱਖੇਗਾ। ਉਨ੍ਹਾਂ ਦੀਆਂ ਅੱਖਾਂ ਰਾਹੀਂ ਦੋ ਲੋੜਵੰਦਾਂ ਨੂੰ ਨਵੀਂ ਰੌਸ਼ਨੀ ਦੇਣ ਦਾ ਮੌਕਾ ਉਨ੍ਹਾਂ ਦੇ ਜੀਵਨ ਦੀ ਇੱਕ ਅਨਮੋਲ ਵਿਰਾਸਤ ਵਜੋਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪੁਨਰਜੋਤ ਆਈ ਡੋਨੇਸ਼ਨ ਸੈਂਟਰ ਵਲੋਂ ਸਵ. ਜੁਨੇਜਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਧੰਨਵਾਦ ਪੱਤਰ ਵੀ ਭੇਟ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਨਾਲ ਮੀਟਿੰਗ ਅਗਲੀ ਖ਼ਬਰ ਸਾਵਨ ਮੇਲੇ ’ਚ ਉਪ ਮੁੱਖ ਮੰਤਰੀ ਸੋਨੀ ਨੇ ਭਰੀ ਹਾਜ਼ਰੀ
Ad Position 24