ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਜੰਗਲਾਤ ਮੰਤਰੀ ਦੇ ਘਰ ਮੂਹਰੇ ਧਰਨਾ 30 ਨੂੰ
ਅੰਮ੍ਰਿਤਸਰ, 24 ਅਸਗਤ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਤੇ ਬਲਜਿੰਦਰ ਸਿੰਘ ਮਿੰਟੂ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਵਿਖੇ ਮੀਟਿੰਗ ਹੋਈ। ਇਸ ਸੰਬੰਧੀ ਹਰਿੰਦਰ ਕੁਮਾਰ ਐਮਾ ਤੇ ਬਲਵਿੰਦਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵਲੋਂ ਰੈਗੂਲਰ ਕਰਨ ਦੇ ਨਾਮ ‘ਤੇ ਬਣਾਈ ਗਈ ਨੀਤੀ ਗੁੰਮਰਾਹਕੁੰਨ ਹੈ, ਇਸ ਦੌਰਾਨ ਰੈਗੂਲਰ ਕੀਤੇ ਵਰਕਰਾਂ ਨੂੰ ਉੱਕਾ-ਪੁੱਕਾ ਤਨਖਾਹ 15000 ਰੁਪਏ ਦਿੱਤੀ ਜਾ ਰਹੀ ਹੈ ਜਦ ਕਿ ਰੈਗੂਲਰ ਦਰਜਾ ਚਾਰ ਦੀ ਬੇਸਿਕ ਪੈਅ 18000 ਰੁਪਏ ਹੈ ਅਤੇ ਪੂਰੇ ਵਿੱਤੀ ਲਾਭ ਜਿਵੇਂ ਡੀ.
ਅੰਮ੍ਰਿਤਸਰ, 24 ਅਸਗਤ (ਸੁਰਿੰਦਰਪਾਲ ਸਿੰਘ ਵਰਪਾਲ)- ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਪੰਜਾਬ ਦੇ ਫ਼ੈਸਲੇ ਅਨੁਸਾਰ ਸੂਬਾ ਪ੍ਰਧਾਨ ਰਛਪਾਲ ਸਿੰਘ ਯੋਧਾ ਨਗਰੀ ਤੇ ਬਲਜਿੰਦਰ ਸਿੰਘ ਮਿੰਟੂ ਦੀ ਪ੍ਰਧਾਨਗੀ ਹੇਠ ਕੰਪਨੀ ਬਾਗ ਵਿਖੇ ਮੀਟਿੰਗ ਹੋਈ। ਇਸ ਸੰਬੰਧੀ ਹਰਿੰਦਰ ਕੁਮਾਰ ਐਮਾ ਤੇ ਬਲਵਿੰਦਰ ਸਿੰਘ ਗੰਡੀਵਿੰਡ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵਲੋਂ ਰੈਗੂਲਰ ਕਰਨ ਦੇ ਨਾਮ ‘ਤੇ ਬਣਾਈ ਗਈ ਨੀਤੀ ਗੁੰਮਰਾਹਕੁੰਨ ਹੈ, ਇਸ ਦੌਰਾਨ ਰੈਗੂਲਰ ਕੀਤੇ ਵਰਕਰਾਂ ਨੂੰ ਉੱਕਾ-ਪੁੱਕਾ ਤਨਖਾਹ 15000 ਰੁਪਏ ਦਿੱਤੀ ਜਾ ਰਹੀ ਹੈ ਜਦ ਕਿ ਰੈਗੂਲਰ ਦਰਜਾ ਚਾਰ ਦੀ ਬੇਸਿਕ ਪੈਅ 18000 ਰੁਪਏ ਹੈ ਅਤੇ ਪੂਰੇ ਵਿੱਤੀ ਲਾਭ ਜਿਵੇਂ ਡੀ.ਏ. ਪੇ ਕਮਿਸ਼ਨ ਪੇ ਗਰੇਡ ਅਤੇ ਹੋਰ ਕਿਸੇ ਤਰ੍ਹਾਂ ਦਾ ਵਿਤੀ ਲਾਭ ਨਹੀਂ ਦਿੱਤਾ ਗਿਆ। ਇਸ ਦੇ ਉਲਟ ਵਿਭਾਗ ਵਲੋਂ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਕੁਝ ਮੁਲਾਜ਼ਮਾਂ ਦੀ ਉਮਰ ਹੱਦ 60 ਸਾਲ ਤੇ ਕੁਝ ਦੀ 58 ਸਾਲ ਦਰਜ ਕੀਤੀ ਗਈ ਹੈ। ਉਨ੍ਹਾਂ ਉਮਰ ਹੱਦ ’ਚ ਇਕਸਾਰਤਾ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ 1996 ਤੋ 2006 ਵਾਲੀ ਪਾਲਿਸੀ ’ਚੋਂ ਰਹਿ ਗਏ 14 ਵਰਕਰਾਂ ਨੂੰ ਰੈਗੂਲਰ ਕੀਤਾ ਜਾਵੇ, 2004 ਤੋਂ ਪਹਿਲਾਂ ਨੌਕਰੀ ’ਤੇ ਆਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ’ਚ ਲਿਆਂਦਾ ਜਾਵੇ। ਡਿਊਟੀ ਦੌਰਾਨ ਕੱਚੇ ਵਰਕਰ ਜਾਂ ਰੈਗੂਲਰ ਮੁਲਾਜਮ ਦੀ ਮੌਤ ਹੋ ਜਾਣ ’ਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇ ਪੂਰੇ ਵਿੱਤੀ ਲਾਭ ਦਿੱਤੇ ਜਾਣ । ਉਨ੍ਹਾਂ ਕਿਹਾ ਕਿ ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ ਜੰਗਲਾਤ ਮੰਤਰੀ ਦੇ ਘਰ ਮੂਹਰੇ 30 ਅਸਗਤ ਨੂੰ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਡੀ. ਐੱਮ. ਐੱਫ. ਦੇ ਸੂਬਾ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਬਲਰਾਜ ਸਿੰਘ, ਸੁੱਖਾ ਸਿੰਘ ਲੋਹਗੜ, ਨਿਰਮਲ ਸਿੰਘ, ਕੁਲਬੀਰ ਸਿੰਘ ਤਰਸਿੱਕਾ, ਯਕੂਬ ਮਸੀਹ ਆਦਿ ਆਗੂ ਤੇ ਵਰਕਰ ਹਾਜ਼ਰ ਸਨ।